Punjabi Resources

ਪੰਜਾਬੀ ਸਰੋਤਾਂ ਦਾ ਪੰਨਾ


ਬ੍ਰਿਟਿਸ਼ ਕੋਲੰਬਿਆ ਸਿਕਯੂਰਿਟੀਜ਼ ਕਮੀਸ਼ਨ ਨੇ ਨਿਵੇਸ਼ਕਾਂ ਨੂੰ ਨਿਵੇਸ਼ ਧੋਖਿਆਂ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਅਤੇ ਉਨ੍ਹਾਂ ਨੂੰ ਉਹ ਜੰਤਰ ਦੇਣ ਲਈ InvestRight.org ਬਣਾਈ ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਨਿਵੇਸ਼ ਨਿਰਣਿਆਂ ਦੀ ਖੋਜ ਕਰਨ ਵੇਲੇ ਸਹੀ ਸੁਆਲ ਪੁੱਛਣ ਲਈ ਹੁੰਦੀ ਹੈ।
 

 

ਫਰਾਡ ਬਾਰੇ ਜਾਣਕਾਰ ਬਣੋ

ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਲੱਖਾਂ ਡਾਲਰ ਇਨਵੈਸਟਮੈਂਟ ਘੋਟਾਲਿਆਂ ਵਿੱਚ ਗੁਆ ਦਿੰਦੇ ਹਨ। ਇਹ ਵੱਡੇ ਸ਼ਹਿਰਾਂ ਵਿੱਚ ਜਾਂ ਛੋਟੇ ਕਸਬਿਆਂ ਵਿੱਚ, ਕਿਸੇ ਵੀ ਜਗ੍ਹਾ ਤੇ, ਛੋਟੇ ਜਾਂ ਵੱਡੇ, ਕਿਸੇ ਦੇ ਵੀ ਨਾਲ ਹੋ ਸਕਦਾ ਹੈ।

ਸਿੱਖੋ ਕਿ ਇਨਵੈਸਟਮੈਂਟ ਦੇ ਫਰਾਡਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਇਹਨਾਂ ਦੀ ਰਿਪੋਰਟ ਕਿਵੇਂ ਕਰਨੀ ਹੈ। ਸਾਡੀ ਫਰਾਡ ਬਾਰੇ ਜਾਣਕਾਰ ਬਣੋ ਮੁਹਿੰਮ ਦੀ ਵੈਬਸਾਈਟ ਦੇਖੋ  

BCSC ਨੂੰ ਇੱਕ ਘੋਟਾਲਾ ਈਮੇਲ ਰਾਹੀਂ ਸੂਚਿਤ ਕਰੋ [E-mail a scam to the BCSC]

 

ਨਿਵੇਸ਼ ਕਰਨ ਲਈ ਇਨਵੇਸਟਰਾਇਟ ਗਾਇਡ ਅਤੇ ਵਰਕਸ਼ੀਟਾਂ
 ਇਹ ਗਾਇਡ ਅਤੇ ਵਰਕਸ਼ੀਟਾਂ ਜ਼ਿਆਦਾ ਆਤਮਵਿਸ਼ਵਾਸੀ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਹਨ ਅਤੇ ਉਹ ਲੋਕੀਂ ਜਿਨ੍ਹਾਂ ਤੋਂ ਤੁਸੀਂ ਨਿਵੇਸ਼ ਉਤਪਾਦ ਖਰੀਦਦੇ ਹੋ, ਉਨ੍ਹਾਂ ਨਾਲ ਤੁਹਾਡੇ ਸੌਦਿਆਂ ਵਿੱਚ ਸ਼ਾਮਲ ਹੁੰਦੀਆਂ ਹਨ

ਅਸੀਂ ਨਿੱਜੀ ਨਿਵੇਸ਼ ਬਾਜ਼ਾਰ ਵਿਚ ਪਰਚੂਨ ਦੇ ਨਿਵੇਸ਼ਕਾਂ ਵਾਸਤੇ ਨਵੀਂ ਗਾਈਡ ਪ੍ਰਕਾਸ਼ਤ ਕੀਤੀ ਹੈ (ਸਿਰਫ ਅੰਗ੍ਰੇਜ਼ੀ ਵਿਚ)। ਪਹਿਲੀ ਇਨਵੈਸਟਰਾਈਟ ਗਾਈਡ ਅਜੇ ਵੀ ਪੰਜਾਬੀ ਵਿਚ ਉੱਪਲੱਬਧ ਹੈ ਅਤੇ ਉਸ ਵਿਚੋਂ ਅਧਿਆਇ 5: ਪ੍ਰਾਈਵੇਟ ਕੰਪਨੀਆਂ ਵਿਚ ਨਿਵੇਸ਼, ਕੱਢ ਕੇ ਉਸ ਵਿਚ ਸੁਧਾਰ ਕੀਤਾ ਗਿਆ ਹੈ। 

 

ਨਿਵੇਸ਼ਕ ਦੇਖ-ਰੇਖ ਕਰਦਾ ਹੈ  

ਕੁਝ ਵਿਸ਼ੇਸ਼ ਨਿਵੇਸ਼ ਉਤਪਾਦਾਂ ਅਤੇ ਅਭਿਆਸਾਂ ਨਾਲ ਜੁੜੇ ਕੁਝ ਖਤਰਿਆਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
 

 

BCSC ਦੀ ਸੰਪਰਕ ਜਾਣਕਾਰੀ  

ਬ੍ਰਿਟਿਸ਼ ਕੋਲੰਬਿਆ ਸਿਕਯੂਰਿਟੀਜ਼ ਕਮੀਸ਼ਨ ਦਾ ਜਾਂਚ-ਪੜਤਾਲ ਸਮੂਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮੀ 4:30 ਵਜੇ ਤੱਕ ਉਪਲਬਧ ਹੁੰਦਾ ਹੈ। ਪੰਜਾਬੀ ਭਾਸ਼ਾ ਵਿੱਚ ਮਦਦ ਉਪਲਬਧ ਹੈ: inquiries@bcsc.bc.ca 


The British Columbia Securities Commission Inquiries Group is available from 8:00am to 4:30pm, Monday to Friday. Punjabi language support is available: inquiries@bcsc.bc.ca 

604-899-6854

1-800-373-6393 (toll free in BC & Alberta) [1-800-373-6393 (BC ਅਤੇ ਅਲਬਰਟਾ ਵਿੱਚ ਟੋਲ ਫ੍ਰੀ) ]

ਇਨਵੈਸਟਮੈਂਟ ਫਰਾਡ ਦੀ ਚਿਤਾਵਨੀ ਦੇ ਚਿੰਨ੍ਹਾਂ ਨੂੰ ਪਛਾਣੋ

इन्वैस्टमैंट फ्रॉड की चेतावनी के चिन्हों को पहचानें

Identify the warning signs of investment fraud