ਇਨਵੈਸਟਮੈਂਟ ਦੇ ਫਰਾਡ ਦੀ ਰਿਪੋਰਟ ਕਰੋ

ਜੇ ਤੁਹਾਨੂੰ ਸ਼ੱਕ ਹੁੰਦਾ ਹੈ ਕਿ ਕੋਈ ਵਿਅਕਤੀ ਕਿਸੇ ਇਨਵੈਸਟਮੈਂਟ ਘੋਟਾਲੇ ਦੇ ਨਾਲ ਤੁਹਾਡੇ, ਤੁਹਾਡੇ ਪਰਿਵਾਰ, ਜਾਂ ਤੁਹਾਡੇ ਦੋਸਤਾਂ ਕੋਲ ਆਇਆ ਹੈ, ਜਾਂ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਸ਼ਾਇਦ ਕਿਸੇ ਇਨਵੈਸਟਮੈਂਟ ਸਕੀਮ ਦੇ ਸ਼ਿਕਾਰ ਹੋਏ ਹੋ ਸਕਦੇ ਹੋ, ਤਾਂ ਤੁਹਾਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਤੁਹਾਡੀ ਸਹਾਇਤਾ ਦੇ ਬਿਨਾਂ, ਘੋਟਾਲੇਬਾਜ਼ ਆਜ਼ਾਦ ਰਹਿੰਦੇ ਹਨ, ਅਤੇ ਦੂਜਿਆਂ ਦਾ ਫਾਇਦਾ ਉਠਾਉਣਾ ਜਾਰੀ ਰੱਖਦੇ ਹਨ।

ਬ੍ਰਿਟਿਸ਼ ਕੋਲੰਬੀਆ ਵਿੱਚ, ਬੀ ਸੀ ਸਿਕਉਰਿਟੀਜ਼ ਕਮਿਸ਼ਨ ਨੂੰ ਫ਼ੋਨ ਕਰੋ ਜਾਂ ਈਮੇਲ ਕਰੋ। ਅਸੀਂ ਮੈਂਡੇਰਿਨ, ਕੈਂਟੋਨੀਜ਼, ਪੰਜਾਬੀ ਅਤੇ ਹਿੰਦੀ ਬੋਲਣ ਵਾਲਿਆਂ ਲਈ ਉਹਨਾਂ ਦੀ ਬੋਲੀ ਵਿੱਚ ਗੱਲ ਕਰ ਸਕਦੇ ਹਾਂ।

ਗੁਮਨਾਮ ਰੂਪ ਵਿੱਚ ਰਿਪੋਰਟ ਕਰਨ ਵਾਸਤੇ, InvestRight ਘੋਟਾਲੇ ਦੀ ਰਿਪੋਰਟ ਕਰੋ ਵੈਬ ਫਾਰਮ ਦੀ ਵਰਤੋਂ ਕਰੋ (ਸਿਰਫ਼ ਅੰਗ੍ਰੇਜ਼ੀ ਵਿੱਚ ਉਪਲਬਧ)।

ਕੈਨੇਡਾ ਦੇ ਦੂਜੇ ਸੂਬਿਆਂ ਦੇ ਨਿਵਾਸੀ ਆਪਣੇ ਸੂਬਾਈ ਸਿਕਉਰਿਟੀਜ਼ ਰੈਗੂਲੇਟਰ ਨਾਲ ਸੰਪਰਕ ਕਰਨ ਦੇ ਵੇਰਵੇ www.securities-administrators.ca ਤੇ ਦੇਖ ਸਕਦੇ ਹਨ।