ਧੋਖੇਬਾਜ਼ਾਂ ਨੂੰ ਪਛਾਣੋ

ਅਜਿਹੇ ਲੋਕ ਹਨ ਜੋ ਖੁਦ ਨੂੰ ਜਾਇਜ਼ ਸਲਾਹਕਾਰ ਦੇ ਰੂਪ ਵਿੱਚ ਪੇਸ਼ ਕਰਦੇ ਹਨ ਪਰ ਅਸਲ ਵਿੱਚ ਤੁਹਾਡਾ ਪੈਸਾ ਹੜੱਪਣਾ ਚਾਹੁੰਦੇ ਹਨ। ਅਜਿਹੇ ਲੋਕ ਵੀ ਹਨ ਜੋ ਤੁਹਾਨੂੰ ਕਾਲਪਨਿਕ ਇਨਵੈਸਟਮੈਂਟ ਦੀ ਸਕੀਮ ਜਾਂ ਜੁਗਤ ਵੇਚ ਕੇ ਤੁਹਾਡਾ ਪੈਸਾ ਲੈਣਾ ਚਾਹੁੰਦੇ ਹਨ। ਤੁਹਾਨੂੰ ਜਾਣਨ ਦੀ ਲੋੜ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਪਛਾਣਨਾ ਹੈ ਜਿਸ ਨਾਲ ਤੁਸੀਂ ਉਹਨਾਂ ਦੇ ਘੋਟਾਲਿਆਂ ਵਿੱਚ ਨਾ ਫਸੋ।

ਘੋਟਾਲੇਬਾਜ਼ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ?
ਘੋਟਾਲੇਬਾਜ਼ ਤੁਹਾਡੇ ਅਤੇ ਮੇਰੇ ਵਰਗੇ ਦਿਖਾਈ ਦਿੰਦੇ ਹਨ। ਉਹ ਅਕਸਰ ਪੇਸ਼ਾਵਰ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੇ ਸ਼ਾਨਦਾਰ ਆਫ਼ਿਸ ਅਤੇ ਪਤੇ ਹੁੰਦੇ ਹਨ ਜਿਸ ਨਾਲ ਤੁਹਾਨੂੰ ਲਗਦਾ ਹੈ ਕਿ ਉਹ ਜਾਇਜ਼ ਪੇਸ਼ਾਵਰ ਹਨ। ਉਹ ਬਹੁਤ ਸਮਝਦਾਰ ਹੋ ਸਕਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਲੋਕਾਂ ਨਾਲ ਕਿਵੇਂ ਮਿਲਣਾ-ਜੁਲਣਾ ਹੈ ਅਤੇ ਉਹ ਖੁਸ਼ਦਿਲ ਹੁੰਦੇ ਹਨ। ਜੇ ਤੁਸੀਂ ਉਹਨਾਂ ਦਾ ਝੂਠ ਫੜਦੇ ਹੋ, ਤਾਂ ਉਹ ਤੇਜ਼ੀ ਨਾਲ ਇੱਕ ਹੋਰ ਝੂਠ ਬੋਲਣਗੇ ਜਿਸ ਨੂੰ ਤੁਸੀਂ ਸ਼ਾਇਦ ਹੀ ਫੜ ਸਕੋਗੇ।

ਘੋਟਾਲੇਬਾਜ਼ ਕਾਰੋਬਾਰ ਕਿਵੇਂ ਕਰਦੇ ਹਨ?
ਕਿਸੇ ਘੋਟਾਲੇ ਦੇ ਕੰਮ ਕਰਨ ਲਈ, ਧੋਖੇਬਾਜ਼ ਨੂੰ ਤੁਹਾਡਾ ਪੂਰਾ ਭਰੋਸਾ ਅਤੇ ਆਤਮ-ਵਿਸ਼ਵਾਸ ਹਾਸਲ ਕਰਨ ਦੀ ਲੋੜ ਹੁੰਦੀ ਹੈ। ਉਹ ਤੁਹਾਡੇ ਅੰਦਰ ਸੁਰੱਖਿਆ ਦੀ ਭਾਵਨਾ ਲਿਆਉਣਗੇ, ਅਤੇ ਤੁਹਾਨੂੰ ਵਿੱਤੀ ਸਲਾਹ ਲਈ ਉਹਨਾਂ ਤੇ ਨਿਰਭਰ ਮਹਿਸੂਸ ਕਰਵਾਉਣਗੇ। ਇਸ ਨਾਲ ਤੁਹਾਡੀ ਹੋਰ ਪੈਸਾ ਲਗਾਉਣ ਵਿੱਚ ਦਿਲਚਸਪੀ ਬਣੀ ਰਹੇਗੀ ਅਤੇ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਭਰਤੀ ਕਰੋਗੇ।

ਤੁਹਾਡੇ ਵੱਲੋਂ ਇਨਵੈਸਟ ਕਰਨ ਦੇ ਬਾਅਦ, ਧੋਖੇਬਾਜ਼ ਦਾ ਤੁਹਾਡੇ ਨਾਲ ਸੰਪਰਕ ਘਟਦਾ ਜਾਵੇਗਾ, ਅਤੇ ਇਹ ਪੂਰੀ ਤਰ੍ਹਾਂ ਨਾਲ ਰੁਕ ਵੀ ਸਕਦਾ ਹੈ। ਉਹਨਾਂ ਉੱਪਰ ਤੁਹਾਡੀ ਵਿੱਤੀ ਨਿਰਭਰਤਾ ਨੂੰ ਉਹ ਤੁਹਾਨੂੰ ਕੋਈ ਕਾਰਵਾਈ ਕਰਨ ਤੋਂ ਰੋਕਣ ਲਈ ਧਮਕੀ ਦੇ ਰੂਪ ਵਿੱਚ ਵਰਤਣਗੇ।

ਤੁਹਾਡੇ ਪੈਸੇ ਦਾ ਕੀ ਹੁੰਦਾ ਹੈ?
ਕਦੇ-ਕਦੇ ਧੋਖੇਬਾਜ਼ ਦੁਆਰਾ ਹਾਸਲ ਕੀਤਾ ਗਿਆ ਪੈਸਾ ਜਲਦੀ ਨਾਲ ਦੇਸ਼ ਤੋਂ ਬਾਹਰ ਦੇ ਕਿਸੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਦੂਜੇ ਮਾਮਲਿਆਂ ਵਿੱਚ, ਇਹ ਬਸ ਕਢਵਾ ਲਿਆ ਜਾਂਦਾ ਹੈ, ਉਹਨਾਂ ਦੀ ਜੇਬਾਂ ਵਿੱਚ ਚਲਾ ਜਾਂਦਾ ਹੈ, ਅਤੇ ਘਰ, ਛੁੱਟੀਆਂ ਦੇ ਘਰ, ਮਹਿੰਗੀਆਂ ਛੁੱਟੀਆਂ, ਅਤੇ ਕਾਰਾਂ ਵਰਗੀਆਂ ਨਿੱਜੀ ਚੀਜ਼ਾਂ ਤੇ ਖਰਚਿਆ ਜਾਂਦਾ ਹੈ। ਜਦੋਂ ਤੱਕ ਤੁਹਾਨੂੰ ਇਸ ਦਾ ਪਤਾ ਲਗਦਾ ਹੈ, ਪੈਸਾ ਆਮ ਤੌਰ ਤੇ ਚਲਾ ਜਾਂਦਾ ਹੈ।

ਤੁਸੀਂ ਕਿਸੇ ਘੋਟਾਲੇਬਾਜ਼ ਨੂੰ ਕਿਵੇਂ ਰੋਕ ਸਕਦੇ ਹੋ?
ਭਾਵੇਂ ਕੋਈ ਤੁਹਾਨੂੰ ਵਧੀਆ ਇਨਵੈਸਟਮੈਂਟ ਪੇਸ਼ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਜੇ ਤੁਸੀਂ ਇਨਵੈਸਟਮੈਂਟ ਨਹੀਂ ਕਰਦੇ ਹੋ ਤਾਂ ਤੁਸੀਂ ਇਹ ਮੌਕਾ ਖੁੰਝਾ ਦਿਉਗੇ, ‘ਨਹੀਂ; ਕਹਿਣਾ ਸਹੀ ਹੁੰਦਾ ਹੈ। ਹੋ ਸਕਦਾ ਹੈ ਕਿ ਇਹ ਤੁਹਾਡੇ ਲਈ ਸਹੀ ਇਨਵੈਸਟਮੈਂਟ ਨਾ ਹੋਵੇ, ਭਾਵੇਂ ਇਹ ਜਾਇਜ਼ ਹੀ ਹੋਵੇ।

ਧੋਖੇਬਾਜ਼ ਦੇ ਕੋਲ ਦੁਬਾਰਾ ਨਾ ਫਸੋ। ਕੁਝ ਲੋਕ ਕਿਸੇ ਹੋਰ ਸਕੀਮ ਵਿੱਚ ਚਲੇ ਜਾਂਦੇ ਹਨ ਜਿਸ ਵਿੱਚ ਧੋਖੇਬਾਜ਼ ਚਲੇ ਗਏ ਪੈਸੇ ਨੂੰ ਵਾਪਸ ਲਿਆਉਣ ਅਤੇ ਨਵੇਂ ਮੁਨਾਫੇ ਕਮਾਉਣ ਦਾ ਵਾਅਦਾ ਕਰਦੇ ਹਨ। ਭਾਵੇਂ ਇਹ ਸਮਝਿਆ ਜਾ ਸਕਦਾ ਹੈ ਕਿ ਤੁਸੀਂ ਚਲੇ ਗਏ ਪੈਸੇ ਨੂੰ ਵਾਪਸ ਪਾਉਣਾ ਚਾਹੋਗੇ, ਪਰ ਆਮ ਤੌਰ ‘ਤੇ ਤੁਸੀਂ ਹੋਰ ਪੈਸੇ ਗੁਆ ਦਿੰਦੇ ਹੋ।

ਅਤੇ ਅੰਤ ਵਿੱਚ, ਯਕੀਨੀ ਬਣਾਉ ਕਿ ਤੁਸੀਂ ਇਸ ਦੀ ਰਿਪੋਰਟ ਕਰਦੇ ਹੋ।