ਫਰਾਡ ਦੀ ਚਿਤਾਵਨੀ ਦੇਣ ਵਾਲੇ ਸੰਕੇਤ

ਇਨਵੈਸਟਮੈਂਟ ਦੇ ਫਰਾਡ ਦੀ ਚਿਤਾਵਨੀ ਦੇਣ ਵਾਲੇ ਸੰਕੇਤਾਂ ਨੂੰ ਜਾਣੋ।

ਕੋਈ ਜ਼ੋਖਮ ਨਹੀਂ!
ਗਾਰੰਟੀ ਵਾਲੀ ਇਨਵੈਸਟਮੈਂਟ ਵਰਗੀ ਕੋਈ ਚੀਜ਼ ਨਹੀਂ ਹੁੰਦੀ: ਜਿੰਨਾ ਜ਼ਿਆਦਾ ਮੁਨਾਫਾ ਹੋਵੇਗਾ, ਓਨਾ ਹੀ ਜ਼ਿਆਦਾ ਜ਼ੋਖਮ ਹੋਵੇਗਾ।

ਪੇਸ਼ਾਵਰਾਂ ਵਾਂਗ ਮੁਨਾਫਾ ਕਮਾਉ!
ਇਹਨਾਂ ਘੋਟਾਲਿਆਂ ਬਾਰੇ ਦੱਸਿਆ ਜਾਂਦਾ ਹੈ ਕਿ ਇਹਨਾਂ ਮੌਕਿਆਂ ਬਾਰੇ ਸਿਰਫ਼ ਕੁਝ ਚੋਣਵੇਂ ਲੋਕਾਂ ਨੂੰ ਹੀ ਜਾਣਕਾਰੀ ਹੈ ਅਤੇ ਉਹ ਬਹੁਤ ਸਾਰੇ ਪੈਸਾ ਬਣਾ ਰਹੇ ਹਨ। ਘੋਟਾਲੇਬਾਜ਼ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹੈ ਕਿ ਉਸ ਕੋਲ ਅੰਦਰ ਦੀ ਜਾਣਕਾਰੀ ਹੈ।

ਦੇਸ਼ ਤੋਂ ਬਾਹਰ, ਟੈਕਸ ਫ੍ਰੀ!
ਧੋਖੇਬਾਜ਼ ਇਸ ਸੌਦੇ ਨੂੰ ਟੈਕਸਾਂ ਤੋਂ ਬਚਣ ਦਾ ਤਰੀਕਾ ਦੱਸਦੇ ਹਨ। ਉਹ ਤੁਹਾਨੂੰ ਵਿਸ਼ਵਾਸ ਦਿਲਾਉਂਦੇ ਹਨ ਕਿ ਤੁਸੀਂ ਟੈਕਸਾਂ ਤੋਂ ਬਚਣ ਲਈ ਆਪਣਾ ਪੈਸਾ ਦੇਸ਼ ਤੋਂ ਬਾਹਰ ਲਗਾਉ, ਜਦ ਕਿ ਅਸਲ ਵਿੱਚ ਉਹ ਤੁਹਾਡਾ ਪੈਸਾ ਤੁਹਾਡੀ ਪਹੁੰਚ ਤੋਂ ਬਾਹਰ ਕਿਸੇ ਖਾਤੇ ਵਿੱਚ ਲਿਜਾਣਾ ਚਾਹੁੰਦੇ ਹਨ। ਉਹ ਤੁਹਾਨੂੰ ਇਹ ਵੀ ਕਹਿੰਦੇ ਹਨ ਕਿ ਇਸ ਗੱਲ ਨੂੰ ਗੁਪਤ ਰੱਖੋ, ਜਿਸ ਨਾਲ ਤੁਹਾਨੂੰ ਵਿੱਤੀ ਸਲਾਹਕਾਰਾਂ ਦੀ ਸਲਾਹ ਦਾ ਫਾਇਦਾ ਨਾ ਮਿਲੇ, ਜੋ ਘੋਟਾਲੇ ਨੂੰ ਪਛਾਣ ਸਕਦੇ ਹਨ।

ਹੁਣੇ ਲੈ ਲਵੋ!
ਘੋਟਾਲੇਬਾਜ਼ ਤੁਹਾਡੇ ਤੇ ਜਲਦੀ ਨਾਲ ਫੈਸਲਾ ਕਰਨ ਦਾ ਦਬਾਉ ਪਾਉਣ ਲਈ ਅਜਿਹੀਆਂ ਚਾਲਾਂ ਵਰਤਦੇ ਹਨ। ਇਹ ਦੱਸ ਕੇ ਕਿ ਉਹਨਾਂ ਕੋਲ ਕੰਪਨੀ ਦੇ ਬਾਰੇ ਗੁਪਤ ਜਾਣਕਾਰੀ ਹੈ ਜੋ ਆਮ ਪਬਲਿਕ ਕੋਲ ਨਹੀਂ ਹੈ, ਉਹ ਆਫਰ ਨੂੰ ਵਧੇਰੇ ਆਕਰਸ਼ਕ ਬਣਾਉਂਦੇ ਹਨ।

ਤੁਹਾਡੇ ਦੋਸਤ ਅਤੇ ਪਰਿਵਾਰ ਗਲਤ ਨਹੀਂ ਹੋ ਸਕਦੇ!
ਇਹ ਗੱਲ ਉਸ ਵਿਸ਼ਵਾਸ ਤੇ ਨਿਰਭਰ ਕਰਦੀ ਹੈ ਜੋ ਤੁਸੀਂ ਆਪਣੇ ਪਿਆਰਿਆਂ ਤੇ ਕਰਦੇ ਹੋ। ਘੋਟਾਲੇਬਾਜ਼ ਸੰਗਠਨਾਂ ਦੇ ਅੰਦਰ ਜਾਣ-ਪਛਾਣ ਵਧਾ ਕੇ ਅਤੇ ਉਹਨਾਂ ਦੇ ਮੈਂਬਰਾਂ ਨਾਲ ਦੋਸਤੀ ਕਰ ਕੇ ਧਾਰਮਿਕ, ਨਸਲੀ ਜਾਂ ਨੇੜਤਾ ਵਾਲੇ ਗਰੁੱਪਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਹਨਾਂ ਨੂੰ ਧੋਖਾ ਦਿੰਦੇ ਹਨ।