ਇਨਵੈਸਟਮੈਂਟ ਦੇ ਘੋਟਾਲਿਆਂ ਨੂੰ ਪਛਾਣੋ

ਇਹਨਾਂ ਤਕਨੀਕਾਂ ਨੂੰ ਜਾਣ ਕੇ ਤੁਸੀਂ ਕਿਸੇ ਇਨਵੈਸਟਮੈਂਟ ਘੋਟਾਲੇ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।

ਦੋਸਤ ਅਤੇ ਪਰਿਵਾਰ
ਕਈ ਲੋਕ ਉਹਨਾਂ ਕੋਲ ਜਾਂਦੇ ਹਨ ਜਿਨ੍ਹਾਂ ਤੇ ਉਹ ਇਨਵੈਸਟਮੈਂਟ ਬਾਰੇ ਜਾਣਕਾਰੀ ਦੇ ਸ੍ਰੋਤ ਵੱਜੋਂ ਭਰੋਸਾ ਕਰਦੇ ਹਨ। ਸਾਵਧਾਨ ਰਹੋ। ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਕੋਲ ਹਮੇਸ਼ਾਂ ਸਹੀ ਉੱਤਰ ਨਹੀਂ ਹੁੰਦੇ।

ਇਨਵੈਸਟਮੈਂਟ ਦੇ ਇਸ਼ਤਿਹਾਰ
ਜੇ ਤੁਸੀਂ ਕੋਈ ਇਨਵੈਸਟਮੈਂਟ ਇਸ਼ਤਿਹਾਰ ਅਖਬਾਰ ਵਿੱਚ ਦੇਖਦੇ ਹੋ ਜਾਂ ਰੇਡੀਓ ਤੇ ਸੁਣਦੇ ਹੋ ਜੋ ਇੰਨਾ ਵਧੀਆ ਹੈ ਕਿ ਸੱਚ ਨਹੀਂ ਲਗਦਾ, ਤਾਂ ਸ਼ਾਇਦ ਇਹ ਸੱਚ ਨਹੀਂ ਹੈ।

ਇਨਵੈਸਟਮੈਂਟ ਸੈਮੀਨਾਰ
ਇਨਵੈਸਟਮੈਂਟ ਸੈਮੀਨਾਰਾਂ ਤੇ ਮਾਹੌਲ ਜੋਸ਼ ਭਰਿਆ ਹੋ ਸਕਦਾ ਹੈ, ਅਤੇ ਇੱਕ ਵਾਰ ਉੱਥੇ ਪਹੁੰਚਣ ਤੇ ਵੇਚਣ ਦੀਆਂ ਦਬਾਉ ਪਾਉਣ ਵਾਲੀਆਂ ਚਾਲਾਂ ਤੋਂ ਬਚਣਾ ਬਹੁਤ ਮੁਸ਼ਕਲ ਹੋ ਸਕਦਾ ਹੈ।

ਇੰਟਰਨੈਟ ਤੇ ਪ੍ਰਚਾਰ
ਸ਼ਿਕਾਰ ਲੱਭਣ ਵਾਸਤੇ ਘੋਟਾਲੇਬਾਜ਼ਾਂ ਲਈ ਇੰਟਰਨੈਟ ਇੱਕ ਤੇਜ਼ ਅਤੇ ਆਸਾਨ ਤਰੀਕਾ ਹੈ। ਚੌਕੰਨੇ ਬਣੋ। ਇਹ ਉਹਨਾਂ ਲਈ ਆਸਾਨ ਨਾ ਬਣਾਉ।

ਸੇਲਜ ਕਾਲਾਂ
ਕੀ ਤੁਹਾਨੂੰ ਕਦੇ ‘ਸ਼ਾਨਦਾਰ ਇਨਵੈਸਟਮੈਂਟ ਦੇ ਮੌਕੇ’ ਬਾਰੇ ਕੋਈ ਫ਼ੋਨ ਕਾਲ ਆਈ ਹੈ? ਜੇ ਹਾਂ, ਤਾਂ ਸਾਵਧਾਨ ਬਣੋ: ਹੋ ਸਕਦਾ ਹੈ ਕਿ ਇਹ ਇਨਵੈਸਟਮੈਂਟ ਅਸਲ ਵਿੱਚ ਮੌਜੂਦ ਹੀ ਨਾ ਹੋਵੇ।