BCSC Logo InvestRight
humburger icon
close icon

ਬ੍ਰਿਟਿਸ਼ ਕੋਲੰਬੀਆ ਵਿਚ ਨਿਵੇਸ਼ ਨਾਲ ਜਾਣ-ਪਛਾਣ

ਨਿਵੇਸ਼ ਇਕ ਅਜਿਹਾ ਤਰੀਕਾ ਹੈ, ਜਿਸ ਵਿਚ ਲੋਕ ਇਨਵੈਸਟਮੈਂਟਾਂ ਖਰੀਦਕੇ ਉਸ ਤੋਂ ਵੱਧ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਜਿੰਨਾ ਕਿਸੇ ਸੇਵਿੰਗ ਅਕਾਊਂਟ ਦਾ ਵਿਆਜ਼ ਹੁੰਦਾ ਹੈ।

ਇਸ ਵਿਚ ਵੱਧ ਜੋਖਮ ਹੈ, ਪਰ ਹਿਸਟਰੀ ਦਰਸਾਉਂਦੀ ਹੈ ਕਿ ਇਕ ਅਨੁਸਾਸ਼ਤ, ਦੂਰਰਸੀ ਨਿਵੇਸ਼ ਰਣਨੀਤੀ ਕਿਸੇ ਵਿਅਕਤੀ ਦੀਆਂ ਬਚਤਾਂ ਨੂੰ ਵਧਾ ਸਕਦੀ ਹੈ ਅਤੇ ਕੁੱਝ ਅਰਸੇ ਵਿਚ ਉਨ੍ਹਾਂ ਦੀ ਦੌਲਤ ਵਧ ਜਾਂਦੀ ਹੈ।

ਤੁਹਾਡੇ ਭਵਿੱਖ ਲਈ ਨਿਵੇਸ਼ ਕਰਨਾ ਅਹਿਮ ਹੈ। ਇਸ ਸਫ਼ੇ ਤੇ ਦਿੱਤੀ ਗਈ ਜਾਣਕਾਰੀ ਨਵੇਂ ਨਿਵੇਸ਼ਕਾਂ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਆਏ ਨਵੇਂ ਲੋਕਾਂ ਲਈ ਸ਼ੁਰੂਆਤੀ ਕਦਮ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਭਰੋਸੇਯੋਗ ਸਰੋਤਾਂ ਤੋਂ ਸਹੀ ਜਾਣਕਾਰੀ ਹੋਵੇ ਤਾਂ ਜੋ ਤੁਸੀਂ ਆਪਣੇ ਪੈਸੇ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੋ, ਅਤੇ ਆਪਣੇ ਤੇ ਆਪਣੇ ਪਰਿਵਾਰ ਲਈ ਸਮਝਦਾਰੀ ਵਾਲੇ ਵਿੱਤੀ ਫੈਸਲੇ ਲੈ ਸਕੋ।

ਇਹ ਜਾਣਕਾਰੀ ਇੰਗਲਿਸ਼ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਪੇਜ ਤੇ ਦਿੱਤੇ ਲਿੰਕ ਤੁਹਾਨੂੰ ਵੈੱਬਪੇਜਾਂ ਅਤੇ InvestRight.org ਤੇ ਦਿੱਤੇ ਸਰੋਤਾਂ ਜਾਂ ਹੋਰ ਬਾਹਰੀ ਵੈਬਸਾਈਟਾਂ ਤੇ ਲੈ ਜਾਣਗੇ, ਜਿਨ੍ਹਾਂ ਤੇ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ।

ਬ੍ਰਿਟਿਸ਼ ਕੋਲੰਬੀਆ ਸਕਿਉਰਿਟੀਜ਼ ਕਮਿਸ਼ਨ (ਬੀਸੀਐਸਸੀ) ਬਾਰੇ

ਬਚਤਾਂ ਅਤੇ ਨਿਵੇਸ਼ ਕਰਨਾ

ਬਚਤਾਂ (Saving) ਦਾ ਅਰਥ ਕਿਸੇ ਖਰੀਦ ਜਾਂ ਐਮਰਜੰਸੀ ਲਈ ਹੌਲੀ ਹੌਲੀ ਪੈਸਾ ਇਕੱਠਾ ਕਰਨਾ ਹੈ। ਇੱਕ ਖਾਸ ਤਰਾਂ ਦੇ ਬੈਂਕ ਅਕਾਊਂਟ ਵਿਚ ਪੈਸੇ ਦੀ ਸੇਵਿੰਗ ਕਰਨ ਨਾਲ ਤੁਹਾਨੂੰ ਵਿਆਜ਼ ਮਿਲਦਾ ਹੈ ਅਤੇ ਸਮੇਂ ਦੇ ਇਕ ਵਕਫੇ ਤੋਂ ਬਾਦ ਤੁਹਾਡਾ ਜਮ੍ਹਾਂ ਕੀਤਾ ਪੈਸਾ ਵਧ ਜਾਂਦਾ ਹੈ। ਕਿਸੇ ਸੇਵਿੰਗ ਅਕਾਊਂਟ ਵਿਚ ਪੈਸਾ ਰੱਖਣ ਵਿਚ ਬਹੁਤ ਥੋੜਾ ਜਾਂ ਬਿਲਕੁੱਲ ਵੀ ਖਤਰਾ ਨਹੀਂ ਹੁੰਦਾ।

ਨਿਵੇਸ਼ ਇਕ ਅਜਿਹਾ ਤਰੀਕਾ ਹੈ, ਜਿਸ ਵਿਚ ਲੋਕ ਇਨਵੈਸਟਮੈਂਟਾਂ ਖਰੀਦਕੇ ਉਸ ਤੋਂ ਵੱਧ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਜਿੰਨਾ ਕਿਸੇ ਸੇਵਿੰਗ ਅਕਾਊਂਟ ਦਾ ਵਿਆਜ਼ ਹੁੰਦਾ ਹੈ। ਇਸ ਵਿਚ ਵੱਧ ਜੋਖਮ ਹੈ, ਪਰ ਹਿਸਟਰੀ ਦਰਸਾਉਂਦੀ ਹੈ ਕਿ ਇਕ ਅਨੁਸਾਸ਼ਤ ਦੂਰਰਸੀ ਨਿਵੇਸ਼ ਰਣਨੀਤੀ ਕਿਸੇ ਵਿਅਕਤੀ ਦੀਆਂ ਬਚਤਾਂ ਨੂੰ ਵਧਾ ਸਕਦੀ ਹੈ ਅਤੇ ਕੁੱਝ ਅਰਸੇ ਵਿਚ ਉਨ੍ਹਾਂ ਦੀ ਦੌਲਤ ਵਧ ਜਾਂਦੀ ਹੈ।

ਆਪਣੇ ਵਿੱਤੀ ਟੀਚਿਆਂ ਨੂੰ ਸਮਝੋ

ਚਾਹੇ ਤੁਸੀਂ ਬਚਤ ਕਰਨਾ ਚਾਹੁੰਦੇ ਹੋ ਜਾਂ ਨਿਵੇਸ਼ ਕਰਨਾ ਚਾਹੁੰਦੇ ਹੋ, ਇਹ ਯਕੀਨੀ ਬਣਾਓ ਕਿ ਤੁਹਾਨੂੰ ਇਸ ਬਾਰੇ ਸਮਝ ਹੈ ਕਿ ਤੁਹਾਡੇ ਵਿੱਤੀ ਟੀਚੇ ਕੀ ਹਨ ਅਤੇ ਉਨ੍ਹਾਂ ਨੂੰ ਤੁਸੀਂ ਕਿੰਨੇ ਸਮੇਂ ਵਿਚ ਪੂਰਾ ਕਰਨਾ ਚਾਹੁੰਦੇ ਹੋ। ਆਪਣੇ ਟੀਚਿਆਂ ਦੀ ਪੂਰਤੀ ਲਈ ਤੁਸੀਂ ਚਾਹੋਗੇ ਕਿ ਤੁਸੀਂ ਇਕ ਸਹੀ ਧਨ-ਰਣਨੀਤੀ ਅਪਣਾਓ।

ਜੇ ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਨਿਵੇਸ਼ ਕਰਨਾ ਤੁਹਾਡੇ ਲਈ ਸਹੀ ਹੈ ਤਾਂ ਸ਼ੁਰੂ ਕਰਨ ਵੇਲੇ ਇਨ੍ਹਾਂ ਗੱਲਾਂ ਬਾਰੇ ਧਿਆਨ ਨਾਲ ਸੋਚੋ:
• ਵਿੱਤੀ ਮਾਰਕੀਟ ਅਤੇ ਉਤਪਾਦਾਂ ਬਾਰੇ ਤੁਹਾਡਾ ਗਿਆਨ।
• ਤੁਹਾਡੇ ਵਿੱਤੀ ਅਸਾਸੇ ਅਤੇ ਖਤਰਾ ਬਰਦਾਸ਼ਤ ਕਰਨ ਦੀ ਤੁਹਾਡੀ ਸਮਰਥਾ।
• ਰਾਸ਼ੀ ਜੋ ਤੁਸੀਂ ਇਨਵੈਸਟ ਕਰਨ ਜਾ ਰਹੇ ਹੋ।
• ਨਿਵੇਸ਼ ਰਾਹੀਂ ਤੁਸੀਂ ਕੀ ਹਾਸਲ

ਕੋਈ ਯੋਜਨਾ ਬਣਾਉਣ ਅਤੇ ਇਨਵੈਸਟਮੈਂਟਾਂ ਖਰੀਦਣ ਲਈ ਤੁਸੀਂ ਕਿਸੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਦੀਆਂ ਸੇਵਾਵਾਂ ਲੈ ਸਕਦੇ ਹੋ। ਤੁਸੀਂ ਆਪਣੀਆਂ ਇਨਵੈਸਟਮੈਂਟਾਂ ਦੀ ਦੇਖਰੇਖ ਖੁਦ ਕਰ ਸਕਦੇ ਹੋ ਜਾਂ robo-advisors ਵਰਗੀਆਂ ਔਨਲਾਈਨ ਇਨਵੈਸਟਮੈਂਟ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ।

ਇਨਵੈਸਟਮੈਂਟ ਖਾਤਿਆਂ ਦੀਆਂ ਕਿਸਮਾਂ

ਇਨਵੈਸਟਮੈਂਟ ਖਾਤੇ ਅਜਿਹੇ ਵਾਹਨ ਹਨ, ਜਿਨ੍ਹਾਂ ਵਿਚ ਨਕਦੀ ਅਤੇ ਇਨਵੈਸਟਮੈਂਟਾਂ ਰੱਖੀਆਂ ਜਾਂਦੀਆਂ ਹਨ। ਇਨਵੈਸਟਮੈਂਟ ਖਾਤਿਆਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ:

 • ਰਜਿਸਟਰਡ
 • ਗੈਰ-ਰਜਿਸਟਰਡ

ਰਜਿਸਟਰਡ ਖਾਤਿਆਂ ਬਾਰੇ

ਰਜਿਸਟਰਡ ਖਾਤੇ ਅਜਿਹੇ ਖਾਤੇ ਹੁੰਦੇ ਹਨ, ਜਿਹੜੇ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਨਾਲ ਰਜਿਸਟਰਡ ਹੁੰਦੇ ਹਨ। ਰਜਿਸਟਰਡ ਖਾਤਿਆਂ ਵਿਚ ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨਜ਼ (ਆਰਆਰਐਸਪੀ), ਟੈਕਸ-ਫਰੀ ਸੇਵਿੰਗਜ਼ ਅਕਾਊਂਟਸ (ਟੀਐਫਐਸਏ), ਪਹਿਲਾ ਘਰ ਸੇਵਿੰਗਜ਼ ਅਕਾਊਂਟਸ (ਐਫਐਚਐਸਏ), ਅਤੇ ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲੈਨਜ਼ (ਆਰਈਐਸਪੀ) ਸ਼ਾਮਲ ਹਨ।

ਨੀਚੇ ਇਨ੍ਹਾਂ ਰਜਿਸਟਰਡ ਖਾਤਿਆਂ ਬਾਰੇ ਉੱਚ-ਪੱਧਰੀ ਝਾਤ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਖਾਤਿਆਂ ਬਾਰੇ ਹੋਰ ਵਿਸਥਾਰਤ ਜਾਣਕਾਰੀ ਲਈ ਦੇਖੋ, CRA website.

ਟੀਐਫਐਸਏ ਬਾਰੇ

ਟੀਐਫਐਸਏ ਅਕਾਊਂਟ ਸੀਆਰਏ ਨਾਲ ਰਜਿਸਟਰਡ ਹੁੰਦਾ ਹੈ ਅਤੇ ਇਸ ਵਿਚ ਤੁਸੀਂ ਹਰ ਸਾਲ ਅਤੇ ਪੂਰੀ ਉਮਰ ਵਾਸਤੇ ਇਕ ਨਿਸ਼ਚਿਤ ਮਾਤਰਾ ਤੱਕ ਟੈਕਸ-ਫਰੀ ਪੈਸਾ ਪਾ ਸਕਦੇ ਹੋ। ਇਸ ਅਕਾਊਂਟ ਵਿਚ ਪਾਇਆ ਪੈਸਾ ਅਤੇ ਉਸ ਤੇ ਪ੍ਰਾਪਤ ਹੋਈ ਆਮਦਨ ਉੱਤੇ, ਇਥੋਂ ਤੱਕ ਕਿ ਕਢਵਾਉਣ ਵੇਲੇ ਵੀ ਟੈਕਸ ਨਹੀਂ ਲੱਗਦਾ।

ਟੀਐਫਐਸਏ ਖੋਲ੍ਹਣਾ

ਤੁਸੀਂ 18+ ਹੋਣੇ ਚਾਹੀਦੇ ਹੋ ਅਤੇ ਕਿਸੇ ਖਾਤੇ ਵਿਚ ਪੈਸੇ ਪਾਉਣ ਲਈ ਤੁਹਾਨੂੰ ਕੋਈ ਕਮਾਈ ਹੋਣੀ ਜ਼ਰੂਰੀ ਨਹੀਂ ਹੁੰਦੀ।

ਜੇ ਤੁਸੀਂ ਟੀਐਫਐਸਏ ਵਿਚ ਕੋਈ ਇਨਵੈਸਟਮੈਂਟ ਉਤਪਾਦ ਰੱਖਣਾ ਚਾਹੁੰਦੇ ਹੋ ਤਾਂ ਅਜਿਹਾ ਅਕਾਊਂਟ ਖੋਲ੍ਹਣ ਲਈ ਕੋਈ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਤੁਹਾਡੀ ਮਦਦ ਕਰ ਸਕਦਾ ਹੈ।

ਟੀਐਫ਼ਐਸਏ ਵਿਚ ਪੈਸੇ ਪਾਉਣਾ

ਟੀਐਫਐਸਏ ਵਿਚ ਪਾਇਆ ਪੈਸਾ ਅਤੇ ਸੰਬੰਧਤ ਪ੍ਰਬੰਧਕੀ ਫੀਸਾਂ ਇਨਕਮ ਟੈਕਸ ਦੇ ਉਦੇਸ਼ਾਂ ਲਈ ਕਟੌਤੀਯੋਗ ਨਹੀਂ ਹੁੰਦੀਆਂ।

ਕਈ ਪ੍ਰਕਾਰ ਦੀਆਂ ਇਨਵੈਸਟਮੈਂਟਾਂ ਟੀਐਫਐਸਏ ਖਾਤੇ ਦੇ ਯੋਗ ਹੁੰਦੀਆਂ ਹਨ, ਜਿਸ ਨਾਲ ਜੇ ਤੁਸੀਂ ਚਾਹੋ, ਵੱਧ ਤੇਜ਼ੀ ਨਾਲ ਪੈਸਾ ਜੋੜ ਸਕਦੇ ਹੋ। ਕੁੱਝ ਇਨਵੈਸਟਮੈਂਟਾਂ ਦੀ ਮਨਾਹੀ ਵੀ ਹੈ ਅਤੇ ਜਮ੍ਹਾ ਕਰਵਾਏ ਜਾਣ ਵਾਲੇ ਪੈਸੇ ਤੇ ਕੁੱਝ ਸੀਮਾਵਾਂ ਹੁੰਦੀਆਂ ਹਨ। ਬਿਲਕੁੱਲ ਤਾਜ਼ਾ ਜਾਣਕਾਰੀ ਲਈ ਦੇਖੋ: CRA website

ਫੰਡਜ਼ ਕਢਵਾਉਣੇ

ਤੁਸੀਂ ਆਪਣੇ ਟੀਐਫਐਸਏ ਅਕਾਊਂਟ ਵਿਚੋਂ ਬਿਨਾਂ ਕੋਈ ਟੈਕਸ ਦਿੱਤੇ ਜਾਂ ਬਿਨਾਂ ਆਪਣੀ ਟੈਕਸ ਰਿਟਰਨ ਵਿਚ ਰਿਪੋਰਟ ਕੀਤੇ ਕਿਸੇ ਵੇਲੇ ਵੀ ਪੈਸੇ ਕਢਵਾ ਸਕਦੇ ਹੋ। ਪੈਸੇ ਕਢਵਾਉਣ ਤੋਂ ਬਾਦ ਤੁਸੀਂ ਹੋਰ ਪੈਸੇ ਤਾਂ ਹੀ ਪਾ ਸਕਦੇ ਹੋ ਜੇ ਤੁਹਾਡੇ ਅਕਾਊਂਟ ਦੀ ਨਿਸ਼ਚਿਤ ਸੀਮਾ ਮੁਤਾਬਕ ਹੋਰ ਪੈਸੇ ਪਾਉਣ ਦੀ ਗੁੰਜਾਇਸ਼ ਹੋਵੇ। ਜਦੋਂ ਤੁਸੀਂ ਪੈਸੇ ਕਢਵਾਉਂਦੇ ਹੋ ਤਾਂ ਇਸ ਨਾਲ ਉਸ ਸਾਲ ਦੌਰਾਨ ਤੁਹਾਡੇ ਦੁਆਰਾ ਵਰਤੀ ਗਈ ਕੌਂਟਰਬਿਊਸ਼ਨਾਂ ਦੀ ਮਾਤਰਾ ਵਿਚ ਕੋਈ ਕਮੀ ਨਹੀਂ ਹੁੰਦੀ।

ਟੀਐਫਐਸਏ ਬੰਦ ਕਰਨਾ

ਕਿਸੇ ਸਾਲ ਵਿਚ ਕੌਂਟਰੀਬਿਊਸ਼ਨ ਦੀ ਆਪਣੀ ਸਮੁੱਚੀ ਸੀਮਾ ਉਤੇ ਕੋਈ ਅਸਰ ਪਾਏ ਬਗੈਰ ਤੁਸੀਂ ਇਕ ਟੀਐਫਐਸਏ ਬੰਦ ਕਰ ਸਕਦੇ ਹੋ; ਪਰ ਜੇ ਤੁਸੀਂ ਖਾਤਾ ਬੰਦ ਕਰਨ ਲਈ ਜਾਂ ਫੰਡਜ਼ ਟਰਾਂਸਫਰ ਕਰਨ ਲਈ ਸਹੀ ਤਰੀਕਾ ਨਾ ਅਪਣਾਇਆ ਤਾਂ ਇਸ ਨਾਲ ਟੈਕਸਾਂ ਤੇ ਕੋਈ ਅਸਰ ਪੈ ਸਕਦਾ ਹੈ।

ਐਫਐਚਐਸਏ ਬਾਰੇ

ਐਫਐਚਐਸਏ, CRA ਨਾਲ ਰਜਿਸਟਰਡ ਇੱਕ ਖਾਤਾ ਹੈ ਜੋ ਤੁਹਾਨੂੰ, ਸੰਭਾਵੀ ਪਹਿਲੀ ਵਾਰ ਘਰ ਖਰੀਦਦਾਰ ਵਜੋਂ, ਕੈਨੇਡਾ ਵਿੱਚ ਤੁਹਾਡੇ ਪਹਿਲੇ ਘਰ ਦੀ ਖਰੀਦ ਲਈ ਹਰ ਸਾਲ ਟੈਕਸ-ਮੁਕਤ ਪੈਸੇ ਦੀ ਇੱਕ ਨਿਸ਼ਚਿਤ ਰਕਮ ਨੂੰ ਵੱਖ ਕਰਨ ਦੀ ਇਜਾਜ਼ਤ ਦਿੰਦਾ ਹੈ।

ਐਫਐਚਐਸਏ  ਖੋਲ੍ਹਣਾ

ਐਫ ਐਚ ਐਸ ਏ ਖੋਲ੍ਹਣ ਲਈ ਤੁਹਾਡੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ। ਤੁਸੀਂ ਅਤੇ ਤੁਹਾਡਾ ਜੀਵਨਸਾਥੀ (ਜੇਕਰ ਤੁਸੀਂ ਵਿਆਹੇ ਹੋਏ ਹੋ) ਪਹਿਲੀ ਵਾਰ ਘਰ ਖਰੀਦਣ ਵਾਲੇ ਯੋਗ ਖਰੀਦਦਾਰ ਹੋਣੇ ਚਾਹੀਦੇ ਹੋ ਜਿਹਨਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਕੋਈ ਘਰ ਨਹੀਂ ਖਰੀਦਿਆ। ਜੇ ਤੁਸੀਂ ਐਫ ਐਚ ਐਸ ਏ ਵਿਚ ਕੋਈ ਇਨਵੈਸਟਮੈਂਟ ਉਤਪਾਦ ਰੱਖਣਾ ਚਾਹੁੰਦੇ ਹੋ ਤਾਂ ਅਕਾਊਂਟ ਖੋਲ੍ਹਣ ਲਈ ਇੱਕ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਤੁਹਾਡੀ ਮਦਦ ਕਰ ਸਕਦਾ ਹੈ।

ਐਫਐਚਐਸਏ ਵਿੱਚ ਪੈਸੇ ਪਾਉਣਾ

ਤੁਸੀਂ $40,000 ਦੀ ਜੀਵਨ ਭਰ ਯੋਗਦਾਨ ਸੀਮਾ ਦੇ ਨਾਲ, ਪ੍ਰਤੀ ਕੈਲੰਡਰ ਸਾਲ $8,000 ਤੱਕ ਦਾ ਯੋਗਦਾਨ ਪਾ ਸਕਦੇ ਹੋ। ਇੱਕ ਵਾਰ ਖਾਤਾ ਖੁੱਲਣ ਤੋਂ ਬਾਦ ਨਿਯਮ ਤੁਹਾਨੂੰ ਕੁੱਲ ਮਿਲਾ ਕੇ $8,000 ਤੱਕ ਦੇ ਅਣਵਰਤੇ ਯੋਗਦਾਨਾਂ ਨੂੰ ਅੱਗੇ ਲਿਜਾਣ ਦੀ ਇਜਾਜ਼ਤ ਵੀ ਦਿੰਦੇ ਹਨ। ਐਫ ਐਚ ਐਸ ਏ ਵਿੱਚ ਯੋਗਦਾਨ ਟੈਕਸ-ਕਟੌਤੀਯੋਗ ਹਨ।

ਫੰਡਜ਼ ਕਢਵਾਉਣੇ

ਜੇਕਰ ਤੁਸੀਂ ਯੋਗ ਘਰ ਖਰੀਦ ਰਹੇ ਹੋ ਤਾਂ ਤੁਸੀਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਆਪਣੇ ਐਫ ਐਚ ਐਸ ਏ ਤੋਂ ਪੈਸੇ ਕਢਵਾ ਸਕਦੇ ਹੋ। ਇਸ ਬਾਰੇ ਪੂਰੀ ਵਿਆਖਿਆ ਲਈ CRA ਵੈੱਬਸਾਈਟ ‘ਤੇ ਜਾਓ ਕਿ ਕਿਵੇਂ ਵਿਦਡਰਾਅਲ ਅਤੇ ਟ੍ਰਾਂਸਫਰ ਕੰਮ ਕਰਦੇ ਹਨ।

ਐਫਐਚਐਸਏ  ਬੰਦ ਕਰਨਾ

ਤੁਹਾਨੂੰ ਆਪਣਾ ਖਾਤਾ ਖੋਲ੍ਹਣ ਦੇ 15 ਸਾਲਾਂ ਦੇ ਅੰਦਰ ਜਾਂ ਉਸ ਕੈਲੰਡਰ ਸਾਲ ਦੇ ਅੰਤ ਤੱਕ ਜਦ ਤੁਸੀਂ 71 ਸਾਲ ਦੇ ਹੋ ਜਾਂਦੇ ਹੋ, ਜੋ ਵੀ ਪਹਿਲਾਂ ਹੋਵੇ, ਤੁਹਾਨੂੰ ਆਪਣੇ ਐਫ ਐਚ ਐਸ ਏ ਦੀ ਵਰਤੋਂ ਕਰਨੀ ਲਾਜ਼ਮੀੀ ਹੈ। ਉਸ ਸਮੇਂ ਤੋਂ ਬਾਅਦ, ਤੁਸੀਂ ਆਪਣੇ ਡੀਲਰ ਜਾਂ ਸਲਾਹਕਾਰ ਨਾਲ ਆਪਣੇ ਫੰਡ ਸਿੱਧੇ ਕਿਸੇ RRSP ਜਾਂ RRIF (ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ) ਵਿੱਚ ਟੈਕਸ-ਮੁਕਤ ਟਰਾਂਸਫਰ ਕਰਨ ਦਾ ਪ੍ਰਬੰਧ ਕਰ ਸਕਦੇ ਹੋ। ਹਾਲਾਂਕਿ, ਜੇਕਰ ਤੁਸੀਂ ਆਪਣਾ ਖਾਤਾ ਬੰਦ ਕਰਨ ‘ਤੇ ਆਪਣੇ ਐਫ ਐਚ ਐਸ ਏ ਤੋਂ ਫੰਡ ਵਾਪਸ ਲੈਣ ਦੀ ਚੋਣ ਕਰਦੇ ਹੋ, ਤਾਂ ਇਹ ਟੈਕਸਯੋਗ ਆਮਦਨ ਹੋਵੇਗੀ।

ਆਰਆਰਐਸਪੀ ਬਾਰੇ

ਆਰਆਰਐਸਪੀ ਇਕ ਅਜਿਹਾ ਅਕਾਊਂਟ ਹੈ, ਜਿਹੜਾ ਸੀਆਰਏ ਨਾਲ ਰਜਿਸਟਰਡ ਹੁੰਦਾ ਹੈ, ਅਤੇ ਜਿਸ ਵਿਚ ਤੁਸੀਂ ਆਪਣੀ ਇਨਵੈਸਟਮੈਂਟ ਆਮਦਨ ਸੁਰੱਖਿਅਤ ਰੱਖ ਸਕਦੇ ਹੋ ਅਤੇ ਟੈਕਸਾਂ ਨੂੰ ਉਦੋਂ ਤੱਕ ਟਾਲ ਸਕਦੇ ਹੋ, ਜਦੋਂ ਤੱਕ ਤੁਸੀਂ ਇਸ ਪੈਸੇ ਨੂੰ ਕਢਵਾਉਣਾ ਸ਼ੁਰੂ ਨਹੀਂ ਕਰਦੇ। ਆਮ ਕਰਕੇ ਇਹ ਪੈਸਾ ਰਿਟਾਇਰਮੈਂਟ ਦੇ ਸਾਲਾਂ ਵਿਚ ਕਢਵਾਇਆ ਜਾਂਦਾ ਹੈ।

ਆਰਆਰਐਸਪੀ ਖੋਲ੍ਹਣਾ

ਦੋ ਅਲੱਗ ਪ੍ਰਕਾਰ ਦੇ ਆਰਆਰਐਸਪੀ ਅਕਾਊਂਟਸ ਹਨ, ਜਿਹੜੇ ਤੁਸੀਂ ਆਪਣੇ ਤੌਰ ਤੇ ਖੋਲ੍ਹ ਸਕਦੇ ਹੋ: ਵਿਅਕਤੀਗਤ ਅਤੇ ਸਪਾਊਜ਼ਲ। ਕੁੱਝ ਗਰੁੱਪ ਆਰਆਰਐਸਪੀ ਵੀ ਹਨ, ਜਿਹੜੇ ਇਕ ਬੈਨੇਫਿਟ ਦੇ ਤੌਰ ਤੇ ਕੁੱਝ ਕੰਪਨੀਆਂ ਪ੍ਰਦਾਨ ਕਰਦੀਆਂ ਹਨ। ਜੇ ਤੁਸੀਂ ਆਪਣੀ ਕੰਪਨੀ ਦੇ ਪਲੈਨ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਗੱਲ ਕਰੋ।

ਆਰਆਰਐਸਪੀ ਵਿਚ ਪੈਸਾ ਪਾਉਣਾ

ਆਰਆਰਐਸਪੀ ਖਾਤੇ ਵਿਚ ਪੈਸਾ ਪਾਉਣ ਲਈ ਇਕ ਸਲਾਨਾ ਡੈੱਡਲਾਈਨ ਹੁੰਦੀ ਹੈ। ਕਿਸੇ ਆਰਆਰਐਸਪੀ ਵਿਚ ਪੈਸੇ ਪਾਉਣ ਦੀ ਡੈੱਡਲਾਈਨ ਸਾਲ ਦੇ ਅੰਤ ਤੋਂ ਬਾਦ 60 ਦਿਨ ਤੱਕ ਹੁੰਦੀ ਹੈ–ਆਮ ਕਰਕੇ 1 ਮਾਰਚ ਜਾਂ ਕਿਸੇ ਲੀਪ ਸਾਲ ਵਿਚ 29 ਫਰਵਰੀ।

ਹਰ ਸਾਲ ਤੁਸੀਂ ਆਪਣੀ ਆਰਆਰਐਸਪੀ ਵਿਚ ਕਿੰਨਾ ਪੈਸਾ ਪਾ ਸਕਦੇ ਹੋ, ਉਸਦੀਆਂ ਕੁੱਝ ਸੀਮਾਵਾਂ ਹਨ। ਜੇ ਤੁਸੀਂ ਕਿਸੇ ਪੈਨਸ਼ਨ ਪਲੈਨ ਦੇ ਮੈਂਬਰ ਹੋ ਤਾਂ ਤੁਹਾਨੂੰ ਆਪਣੀਆਂ ਪੈਨਸ਼ਨ ਅਡਜਸਟਮੈਂਟਾਂ ਵੀ ਵਿਚ ਗਿਣਨੀਆਂ ਪੈਣਗੀਆਂ। ਸੀਆਰਏ ਇਕ ਸਲਾਨਾ ਆਰਆਰਐਸਪੀ ਸੀਮਾ ਵੀ ਤੈਅ ਕਰਦਾ ਹੈ।

ਤੁਸੀਂ ਸਪਾਊਜ਼ਲ ਆਰਆਰਐਸਪੀ ਵਿਚ ਵੀ ਪੈਸਾ ਪਾ ਸਕਦੇ ਹੋ; ਪਰ ਜਿੰਨਾ ਪੈਸਾ ਤੁਸੀਂ ਪਾਓਗੇ, ਉਹ ਤੁਹਾਡੀ ਆਰਆਰਐਸਪੀ ਕਟੌਤੀ ਸੀਮਾ ਨੂੰ ਵੀ ਘਟਾਏਗਾ।

ਫੰਡਜ਼ ਕਢਵਾਉਣੇ

ਰਿਟਾਇਰਮੈਂਟ ਤੋਂ ਪਹਿਲਾਂ ਆਰਆਰਐਸਪੀ ਵਿਚੋਂ ਪੈਸੇ ਕਢਵਾਉਣ ਦਾ ਅਸਰ ਤੁਹਾਡੇ ਟੈਕਸਾਂ ਤੇ ਪੈਂਦਾ ਹੈ, ਅਤੇ ਪੈਸੇ ਪਾਉਣ ਵੇਲੇ ਜਿਹੜੀ ਕੌਂਟਰੀਬਿਊਸ਼ਨ ਗੁੰਜਾਇਸ਼ ਤੁਸੀਂ ਵਰਤ ਲਈ, ਉਹ ਵੀ ਤੁਸੀਂ ਗੁਆ ਲੈਂਦੇ ਹੋ।

ਜੇ ਤੁਸੀਂ ਪੜ੍ਹਾਈ ਦੇ ਮਕਸਦ ਨਾਲ ਜਾਂ ਘਰ ਖਰੀਦਣ ਲਈ ਆਪਣੀ ਆਰਆਰਐਸਪੀ ਉਧਾਰ ਲੈਂਦੇ ਹੋ ਤਾਂ ਤੁਸੀਂ ਟੈਕਸ ਤੇ ਪੈਣ ਵਾਲੇ ਅਸਰ ਨੂੰ ਟਾਲ ਸਕਦੇ ਹੋ, ਬਸ਼ਰਤੇ ਤੁਸੀਂ ਇਕ ਨਿਰਧਾਰਤ ਸਮੇਂ ਵਿਚ ਇਹ ਪੈਸਾ ਵਾਪਿਸ ਪਾ ਦਿੰਦੇ ਹੋ।

ਆਰਆਰਐਸਪੀ ਬੰਦ ਕਰਨਾ

ਜਿਸ ਸਾਲ ਤੁਸੀਂ 71 ਸਾਲ ਦੇ ਹੁੰਦੇ ਹੋ, ਉਸ ਦੇ ਅੰਤ ਤੇ ਤੁਹਾਨੂੰ ਅਵੱਸ਼ ਆਪਣਾ ਆਰਆਰਐਸਪੀ ਅਕਾਊਂਟ ਬੰਦ ਕਰਨਾ ਪੈਂਦਾ ਹੈ। ਤੁਸੀਂ ਸਾਲ ਦੇ ਅੰਤ ਤੱਕ ਆਪਣੀਆਂ ਸੇਵਿੰਗਜ਼ ਨਕਦੀ ਰੂਪ ਵਿਚ ਕਢਵਾ ਸਕਦੇ ਹੋ ਜਾਂ ਇਕ ਨਿਰੰਤਰ ਮਿਲਣ ਵਾਲੀ ਆਮਦਨ ਵਿਚ ਤਬਦੀਲ ਕਰਵਾ ਸਕਦੇ ਹੋ, ਜਿਵੇਂ ਕਿ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ।

ਜਦੋਂ ਤੁਸੀਂ 71 ਸਾਲ ਦੇ ਹੋਏ ਅਤੇ ਤੁਸੀਂ ਆਪਣੀ ਆਰਆਰਐਸਪੀ ਕੈਸ਼ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਪਵੇਗਾ।

ਆਰਈਐਸਪੀ ਬਾਰੇ

ਆਰਈਐਸਪੀ ਇਕ ਅਜਿਹਾ ਅਕਾਊਂਟ ਹੈ, ਜਿਹੜਾ ਸੀਆਰਏ ਨਾਲ ਰਜਿਸਟਰਡ ਹੈ, ਅਤੇ ਜਿਸ ਨੂੰ ਤੁਸੀਂ ਬੈਨੇਫਿਸ਼ਰੀ (ਪੁੱਤਰ, ਬੇਟੀ, ਭਤੀਜਾ, ਪੋਤਾ/ਦੋਹਤਾ, ਆਦਿ) ਦੀ ਪੋਸਟ-ਸੈਕੰਡਰੀ ਐਜੂਕੇਸ਼ਨ ਦੇ ਖਰਚੇ ਪੂਰੇ ਕਰਨ ਵਾਸਤੇ ਸ਼ੁਰੂ ਕਰਦੇ ਹੋ।

ਆਰਈਐਸਪੀ ਕਈ ਸਰਕਾਰੀ ਲਾਭ-ਸਕੀਮਾਂ ਲਈ ਵੀ ਯੋਗ ਹੁੰਦੀਆਂ ਹਨ, ਜਿਨ੍ਹਾਂ ਦਾ ਮਕਸਦ ਮਾਪਿਆਂ ਨੂੰ ਬੱਚਿਆਂ ਦੀ ਪੋਸਟ-ਸੈਕੰਡਰੀ ਸਿਖਿਆ ਵਾਸਤੇ ਸੇਵਿੰਗ ਕਰਨ ਵਿਚ ਮਦਦ ਕਰਨਾ ਹੈ। ਇਨ੍ਹਾਂ ਵਿਚ ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਵੀ ਸ਼ਾਮਲ ਹੈ।

ਆਰਈਐਸਪੀ ਖੋਲ੍ਹਣਾ

ਤਿੰਨ ਪ੍ਰਕਾਰ ਦੇ ਆਰਈਐਸਪੀ ਪਲੈਨਜ਼ ਹਨ: ਸਪੈਸੀਫਾਇਡ, ਫੈਮਿਲੀ ਅਤੇ ਗਰੁੱਪ। ਇਕ ਸਪੈਸੀਫਾਇਡ ਜਾਂ ਨਿਰਧਾਰਤ ਪਲੈਨ ਵਿਚ ਇਕ ਬੈਨੇਫਿਸ਼ਰੀ ਹੁੰਦਾ ਹੈ; ਜਦਕਿ ਇਕ ਫੈਮਿਲੀ ਪਲੈਨ ਵਿਚ ਇਕ ਤੋਂ ਵੱਧ ਬੈਨੇਫਿਸ਼ਰੀ ਹੋ ਸਕਦੇ ਹਨ। ਤੁਸੀਂ ਕੋਈ ਗਰੁੱਪ ਜਾਂ ਸਕੌਲਰਸ਼ਿਪ ਪਲੈਨ ਵੀ ਖਰੀਦ ਸਕਦੇ ਹੋ।

ਆਰਈਐਸਪੀ ਵਿਚ ਪੈਸਾ ਪਾਉਣਾ

ਆਰਈਐਸਪੀ ਅਤੇ ਆਰਆਰਐਸਪੀ ਵਿਚ ਇਹ ਸਮਾਨਤਾ ਹੈ ਕਿ ਇਸ ਵਿਚ ਵੀ ਇਨਵੈਸਟਮੈਂਟਾਂ ਅਤੇ ਨਕਦੀ ਰੱਖੀ ਜਾ ਸਕਦੀ ਹੈ। ਜਦੋਂ ਤੱਕ ਬੈਨੇਫਿਸ਼ਰੀ ਇਹ ਪੈਸੇ ਨਹੀਂ ਕਢਵਾਉਂਦਾ, ਇਹ ਪੈਸਾ ਟੈਕਸ-ਫਰੀ ਵਧਦਾ ਹੈ। ਆਰਆਰਐਸਪੀ ਦੇ ਉਲਟ ਇਸ ਵਿਚ ਪਾਈਆਂ ਕੌਂਟਰੀਬਿਊਸ਼ਨਾਂ ਤੇ ਟੈਕਸ ਕਟੌਤੀ ਨਹੀਂ ਮਿਲਦੀ। ਇਸ ਗੱਲ ਦੀ ਸੀਮਾ ਹੁੰਦੀ ਹੈ ਕਿ ਇਕ ਬੈਨੇਫਿਸ਼ਰੀ ਆਪਣੀ ਉਮਰ ਵਿਚ ਕਿੰਨਾ ਪੈਸਾ ਇਸ ਵਿਚ ਪਾ ਸਕਦਾ ਹੈ। ਬੀ ਸੀ ਅਤੇ ਫੈਡਰਲ ਸਰਕਾਰਾਂ ਵੀ ਆਰਈਐਸਪੀ ਵਾਸਤੇ ਐਜੂਕੇਸ਼ਨ ਸੇਵਿੰਗ ਗਰਾਂਟਾਂ ਦਿੰਦੀਆਂ ਹਨ।

ਫੰਡਜ਼ ਕਢਵਾਉਣੇ

ਜਦੋਂ ਬੈਨੇਫਿਸ਼ਰੀ ਕਿਸੇ ਪੋਸਟ-ਸੈਕੰਡਰੀ ਸਿਖਿਆ ਵਾਸਤੇ ਦਾਖਲਾ ਲੈਂਦਾ ਹੈ ਤਾਂ ਉਹ ਆਪਣੀ ਆਰਈਐਸਪੀ ਵਿਚੋਂ ਪੇਮੈਂਟਾਂ ਲੈਣੀਆਂ ਸ਼ੁਰੂ ਕਰ ਸਕਦਾ ਹੈ। ਬੈਨੇਫਿਸ਼ਰੀ ਇਨ੍ਹਾਂ ਪੇਮੈਂਟਸ ਤੇ ਟੈਕਸ (ਜਿਹੜਾ ਕਿ ਉਨ੍ਹਾਂ ਦੀ ਘੱਟ ਆਮਦਨ ਕਾਰਨ ਬਹੁਤ ਘੱਟ ਹੁੰਦਾ ਹੈ) ਵੀ ਦਿੰਦੇ ਹਨ।

ਜੇ ਕੋਈ ਬੈਨੇਫਿਸ਼ਰੀ ਕਿਸੇ ਪੋਸਟ-ਸੈਕੰਡਰੀ ਐਜੂਕੇਸ਼ਨ ਵਿਚ ਦਾਖਲਾ ਨਹੀਂ ਲੈਂਦਾ ਤਾਂ ਤੁਹਾਡੇ ਲਈ ਹੋਰ ਵੀ ਵਿਕਲਪ ਹੋ ਸਕਦੇ ਹਨ। ਤੁਸੀਂ ਇਹ ਕਰ ਸਕਦੇ ਹੋ:

 • ਫੰਡਜ਼ ਖੁੱਲ੍ਹੇ ਰੱਖ ਸਕਦੇ ਹੋ।
 • ਇਹ ਫੰਡਜ਼ ਕਿਸੇ ਹੋਰ ਬੈਨੇਫਿਸ਼ਰੀ ਨੂੰ ਤਬਦੀਲ ਕਰ ਸਕਦੇ ਹੋ।
 • ਇਹ ਫੰਡਜ਼ ਕਿਸੇ ਆਰਆਰਐਸਪੀ ਵਿਚ ਤਬਦੀਲ ਕਰ ਸਕਦੇ ਹੋ।
 • ਪਲੈਨ ਬੰਦ ਕਰ ਸਕਦੇ ਹੋ।

ਜੇ ਤੁਹਾਡੇ ਕੋਲ ਕੋਈ ਸਕੌਲਰਸ਼ਿਪ ਪਲੈਨ ਹੈ ਤਾਂ ਇਸ ਵਿਚੋਂ ਪੈਸੇ ਕਢਵਾਉਣ ਲਈ ਨਿਯਮ ਵੱਖ ਹੋ ਸਕਦੇ ਹਨ। ਆਪਣੇ ਪ੍ਰਦਾਤਾ ਨਾਲ ਗੱਲ ਕਰੋ ਕਿ ਤੁਸੀਂ ਕਦੋਂ ਅਤੇ ਕਿਵੇਂ ਇਹ ਪੈਸਾ ਕਢਵਾ ਸਕਦੇ ਹੋ। ਇਹ ਵੀ ਪੁੱਛਣਾ ਨਾ ਭੁੱਲੋ ਕਿ ਇਸ ਤੇ ਕੀ ਖਰਚਾ ਹੋਵੇਗਾ।

ਆਰਈਐਸਪੀ ਬੰਦ ਕਰਨਾ

ਇਕ ਆਰਈਐਸਪੀ ਅਕਾਊਂਟ 36 ਸਾਲ ਤੱਕ ਖੁੱਲ੍ਹਾ ਰਹਿ ਸਕਦਾ ਹੈ। ਕੁੱਝ ਹਾਲਾਤ ਵਿਚ ਇਹ ਅਕਾਊਂਟ 40 ਸਾਲ ਤੱਕ ਵੀ ਖੁੱਲ੍ਹਾ ਰਹਿ ਸਕਦਾ ਹੈ।

ਜੇ ਤੁਸੀਂ ਇਕ ਆਰਈਐਸਪੀ ਬੰਦ ਕਰਦੇ ਹੋ, ਤਾਂ ਤੁਹਾਨੂੰ ਲਈ ਗਈ ਗਰਾਂਟ ਰਕਮ ਵਾਪਸ ਮੋੜਨੀ ਪਵੇਗੀ, ਅਤੇ ਇਨਵੈਸਟਮੈਂਟ ਕਮਾਈ ਤੇ ਟੈਕਸ ਦੇ ਰੂਪ ਵਿਚ ਵੀ ਨਤੀਜੇ ਸਾਹਮਣੇ ਆਉਣਗੇ। ਜੇ ਤੁਸੀਂ ਇਕ ਆਰਈਐਸਪੀ ਪਲੈਨ ਕਿਸੇ ਆਰਆਰਐਸਪੀ ਵਿਚ ਟਰਾਂਸਫਰ ਕਰਦੇ ਹੋ ਤਾਂ ਤੁਹਾਨੂੰ ਗਰਾਂਟ ਰਕਮ ਵਾਪਿਸ ਮੋੜਨੀ ਪਵੇਗੀ।

ਗੈਰ-ਰਜਿਸਟਰਡ ਇਨਵੈਸਟਮੈਂਟ ਅਕਾਊਂਟਾਂ ਬਾਰੇ

ਇਕ ਗੈਰ-ਰਜਿਸਟਰਡ ਇਨਵੈਸਟਮੈਂਟ ਅਕਾਊਂਟ ਵਿਚ ਨਕਦੀ ਅਤੇ ਇਨਵੈਸਟਮੈਂਟਾਂ ਹੁੰਦੀਆਂ ਹਨ। ਕਿਸੇ ਗੈਰ-ਰਜਿਸਟਰਡ ਅਕਾਊਂਟ ਵਿਚ ਇਨਵੈਸਟਮੈਂਟ ਆਮਦਨ ਨੂੰ ਤੁਸੀਂ ਟੈਕਸਾਂ ਤੋਂ ਬਚਾਅ ਨਹੀਂ ਸਕਦੇ ਜਾਂ ਉਨ੍ਹਾਂ ਤੇ ਟੈਕਸ ਟਾਲ ਨਹੀਂ ਸਕਦੇ। ਇਕ ਗੈਰ-ਰਜਿਸਟਡਰ ਅਕਾਊਂਟ ਵਿਚ ਵਿਆਜ਼, ਇਨਵੈਸਟਮੈਂਟ ਰਿਟਰਨ, ਅਤੇ ਇਨਵੈਸਟਮੈਂਟ ਘਾਟੇ ਤੁਹਾਡੀ ਆਮਦਨ ਦੇ ਸੰਬੰਧ ਵਿਚ ਸੀਆਰਏ ਨੂੰ ਰਿਪੋਰਟ ਕੀਤੇ ਜਾਂਦੇ ਹਨ, ਅਤੇ ਇਨ੍ਹਾਂ ਦਾ ਤੁਹਾਡੀ ਸਲਾਨਾ ਟੈਕਸ ਰਿਟਰਨ ਤੇ ਅਸਰ ਪੈਂਦਾ ਹੈ।

ਇਕ ਇਨਵੈਸਟਮੈਂਟ ਅਕਾਊਂਟ ਖੋਲ੍ਹਣਾ

ਅਕਾਊਂਟ ਖੋਲ੍ਹਣ ਵਾਸਤੇ ਤੁਹਾਨੂੰ ਉਸ ਫਰਮ ਨੂੰ ਆਪਣੇ ਨਿੱਜੀ ਅਤੇ ਫਾਇਨਾਂਸ਼ਲ ਹਾਲਾਤ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ, ਜਿਹੜੀ ਫਰਮ ਤੋਂ ਤੁਸੀਂ ਸੇਵਾਵਾਂ ਲੈ ਰਹੇ ਹੋ। ਤੁਹਾਡਾ ਇਨਵੈਸਟਮੈਂਟ ਖਾਤਾ ਖੋਲ੍ਹਣ ਵਿਚ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਤੁਹਾਡੀ ਮਦਦ ਕਰ ਸਕਦਾ ਹੈ।

ਇਨਵੈਸਟਮੈਂਟ ਅਕਾਊਂਟ ਵਿਚ ਪੈਸੇ ਪਾਉਣੇ

ਕਿਸੇ ਗੈਰ-ਰਜਿਸਟਰਡ ਨਕਦ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਤੇ ਆਮ ਕਰਕੇ ਕੋਈ ਰੋਕਾਂ ਨਹੀਂ ਹੁੰਦੀਆਂ। ਜੇ ਤੁਸੀਂ ਨਿਵੇਸ਼ ਕਰਨ ਵਾਸਤੇ ਕਿਸੇ ਮਾਰਜਿਨ ਅਕਾਊਂਟ ਰਾਹੀਂ ਉਧਾਰ ਲੈਣਾ ਹੋਵੇ ਤਾਂ ਇਸ ਲਈ ਤੁਹਾਨੂੰ ਇਨਵੈਸਟਮੈਂਟ ਫਰਮ ਦੇ ਨਿਯਮਾਂ ਅਤੇ ਸ਼ਰਤਾਂ ਤੇ ਪੂਰਾ ਉਤਰਨਾ ਹੋਵੇਗਾ।

ਫੰਡਜ਼ ਕਢਵਾਉਣੇ

ਜਦੋਂ ਤੁਸੀਂ ਇਨਵੈਸਟਮੈਂਟਾਂ ਨੂੰ ਕੈਸ਼ ਵਿਚ ਤਬਦੀਲ ਕਰਨ ਲਈ ਖਰੀਦਦੇ ਜਾਂ ਵੇਚਦੇ ਹੋ ਤਾਂ ਤੁਹਾਨੂੰ ਟਰਾਂਜ਼ੈਕਸ਼ਨ ਫੀਸ ਆਦਿ ਫੀਸਾਂ ਦੀ ਅਦਾਇਗੀ ਕਰਨੀ ਪੈ ਸਕਦੀ ਹੈ। ਖਰੀਦਣ ਜਾਂ ਵੇਚਣ ਤੋਂ ਪਹਿਲਾਂ ਹਮੇਸ਼ਾ ਫੀਸਾਂ ਅਤੇ ਹੋਰ ਚਾਰਜਜ਼ ਬਾਰੇ ਪੁੱਛੋ।

ਗੈਰ-ਰਜਿਸਟਰਡ ਖਾਤਿਆਂ ਵਿਚ ਇਨਵੈਸਟਮੈਂਟ ਆਮਦਨ (ਜਾਂ ਘਾਟੇ) ਅਤੇ ਟੈਕਸਾਂ ਉਤੇ ਵਿਆਜ਼ ਨੂੰ ਦੱਸਣਾ ਲਾਜ਼ਮੀ ਹੈ, ਚਾਹੇ ਤੁਸੀਂ ਇਹ ਪੈਸੇ ਨਾ ਵੀ ਕਢਵਾਓ। ਆਪਣੇ ਅਡਵਾਈਜ਼ਰ ਦੀ ਸਲਾਹ ਨਾਲ ਇਹ ਯਕੀਨੀ ਬਣਾਓ ਕਿ ਤੁਹਾਡੇ ਖਾਤੇ ਦੀ ਕਿਸਮ ਅਤੇ ਤੁਹਾਡੀਆਂ ਇਨਵੈਸਟਮੈਂਟਾਂ ਤੁਹਾਡੀ ਵਿੱਤੀ ਅਤੇ ਟੈਕਸ ਹਾਲਤ ਦੇ ਮੁਤਾਬਕ ਹੋਣ।

ਇਨਵੈਸਟਮੈਂਟ ਅਕਾਊਂਟ ਬੰਦ ਕਰਨਾ

ਅਕਾਊਂਟ ਬੰਦ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਇਨਵੈਸਟਮੈਂਟਾਂ ਵੇਚਣੀਆਂ ਹੋਣਗੀਆਂ ਜਾਂ ਪੈਸਾ ਕਿਸੇ ਹੋਰ ਰਜਿਸਟਰਡ ਜਾਂ ਗੈਰ-ਰਜਿਸਟਰਡ ਅਕਾਊਂਟ ਵਿਚ ਤਬਦੀਲ ਕਰਨਾ ਹੋਵੇਗਾ। ਉਨ੍ਹਾਂ ਫੀਸਾਂ ਜਾਂ ਹੋਰ ਚਾਰਜਜ਼ ਬਾਰੇ ਪੁੱਛਣਾ ਵੀ ਨਾ ਭੁੱਲੋ, ਜਿਹੜੇ ਖਾਤਾ ਬੰਦ ਕਰਨ ਵੇਲੇ ਤੁਹਾਨੂੰ ਅਦਾ ਕਰਨੇ ਪੈ ਸਕਦੇ ਹਨ।

ਇਨਵੈਸਟਮੈਂਟ ਉਤਪਾਦ ਖਰੀਦਣਾ

ਨਿਵੇਸ਼ ਕਰਨ ਤੋਂ ਪਹਿਲਾਂ ਦੇਖੋ ਕਿ ਤੁਹਾਨੂੰ ਇਨਵੈਸਟਮੈਂਟ ਦਾ ਕਿੰਨਾ ਤਜ਼ਰਬਾ ਹੈ ਅਤੇ ਉਤਪਾਦਾਂ ਬਾਰੇ ਕਿੰਨਾ ਕੁ ਗਿਆਨ ਹੈ। ਆਪਣੇ ਆਪ ਨਾਲ ਅਤੇ ਆਪਣੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨਾਲ ਇਮਾਨਦਾਰ ਰਹੋ। ਜੇ ਤੁਸੀਂ ਆਪਣੇ ਗਿਆਨ ਨੂੰ ਵਧਾ-ਚੜ੍ਹਾਕੇ ਦੇਖਦੇ ਹੋ ਤਾਂ ਇਸ ਨਾਲ ਤੁਹਾਡੇ ਅਡਵਾਈਜ਼ਰ ਲਈ ਤੁਹਾਡੀ ਮਦਦ ਕਰਨਾ ਮੁਸ਼ਕਲ ਹੋ ਜਾਵੇਗਾ।

ਜਿਨ੍ਹਾਂ ਇਨਵੈਸਟਮੈਂਟ ਉਤਪਾਦਾਂ ਜਾਂ ਰਣਨੀਤੀਆਂ ਨੂੰ ਤੁਸੀਂ ਪੂਰੀ ਤਰਾਂ ਨਹੀਂ ਸਮਝਦੇ, ਉਨ੍ਹਾਂ ਵਿੱਚ ਨਿਵੇਸ਼ ਕਰਨ ਤੋਂ ਬਚੋ। ਆਪਣੇ ਇਨਵੈਸਟਮੈਂਟ ਅਡਵਾਈਜ਼ਰ ਨੂੰ ਉਨ੍ਹਾਂ ਤਜਵੀਜ਼ਾਂ ਜਾਂ ਸਲਾਹਾਂ ਬਾਰੇ ਹਮੇਸ਼ਾ ਸੁਆਲ ਪੁੱਛੋ, ਜਿਹੜੀਆਂ ਤੁਹਾਨੂੰ ਸਮਝ ਨਾ ਆਉਣ ਜਾਂ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਨਾ ਹੋਵੋ ਅਤੇ ਇਹ ਯਕੀਨੀ ਬਣਾਓ ਕਿ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਜਵਾਬ ਸਮਝ ਆ ਗਏ।

ਇਸ ਗੱਲ ਨੂੰ ਸਮਝਣਾ ਵੀ ਜ਼ਰੂਰੀ ਹੈ ਕਿ ਸਾਰੀਆਂ ਇਨਵੈਸਟਮੈਂਟਾਂ ਵਿਚ ਕੋਈ ਨਾ ਕੋਈ ਜੋਖਮ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੋ ਵੀ ਪੈਸਾ ਤੁਸੀਂ ਇਨਵੈਸਟ ਕੀਤਾ ਹੈ, ਉਸਦਾ ਕੁੱਝ ਹਿੱਸਾ ਜਾਂ ਸਾਰਾ ਪੈਸਾ ਡੁੱਬ ਵੀ ਸਕਦਾ ਹੈ। ਹਰ ਇਨਵੈਸਟਮੈਂਟ ਵਿਚ ਇਸ ਖਤਰੇ ਦਾ ਪੱਧਰ ਵੱਖੋ-ਵੱਖਰਾ ਹੁੰਦਾ ਹੈ। ਇਹ ਗੱਲ ਯਕੀਨੀ ਬਣਾਓ ਕਿ ਤੁਹਾਡੀ ਜਿਸ ਇਨਵੈਸਟਮੈਂਟ ਵਿਚ ਰੁਚੀ ਹੈ, ਉਸ ਨੂੰ ਖਰੀਦਣ ਤੋਂ ਪਹਿਲਾਂ ਉਸ ਨਾਲ ਜੁੜੇ ਖਤਰਿਆਂ ਨੂੰ ਤੁਸੀਂ ਸਮਝ ਲਵੋ।

ਖਤਰਿਆਂ ਬਾਰੇ ਹੋਰ ਜਾਣਕਾਰੀ ਲਈ InvestRight ਤੇ Risk ਅਤੇ Risk Tolerance ਪੇਜ ਦੇਖੋ।

ਨਿਵੇਸ਼ ਦੀਆਂ ਕਿਸਮਾਂ

ਮਿਊਚੁਅਲ ਫੰਡਜ਼

ਮਿਊਚੁਅਲ ਫੰਡ ਇਨਵੈਸਟਮੈਂਟਾਂ ਦਾ ਇਕ ਪੂਲ ਹੁੰਦਾ ਹੈ, ਜਿਹੜਾ ਸਕਿਉਰਟੀਜ਼ (ਜਿਨ੍ਹਾਂ ਨੂੰ ਯੂਨਿਟਸ ਜਾਂ ਸ਼ੇਅਰ ਕਿਹਾ ਜਾਂਦਾ ਹੈ) ਉਨ੍ਹਾਂ ਨਿਵੇਸ਼ਕਾਂ ਨੂੰ ਵੇਚਦਾ ਹੈ, ਜਿਨ੍ਹਾਂ ਦਾ ਇਕ ਸਾਂਝਾ ਉਦੇਸ਼ ਹੁੰਦਾ ਹੈ।

ਮਿਊਚੁਅਲ ਫੰਡਾਂ ਦਾ ਪ੍ਰਬੰਧ ਪ੍ਰੋਫੈਸ਼ਨਲ ਪੋਰਟਫੋਲੀਓ ਮੈਨੇਜਰਾਂ ਦੁਆਰਾ ਕੀਤਾ ਜਾਂਦਾ ਹੈ, ਅਤੇ ਇਨ੍ਹਾਂ ਵਿਚ ਤੁਸੀਂ ਕਈ ਤਰਾਂ ਦੀਆਂ ਅਲੱਗ-ਅਲੱਗ ਇਨਵੈਸਟਮੈਂਟਾਂ ਖਰੀਦਕੇ ਆਪਣੇ ਪੋਰਟਫੋਲੀਓ ਦਾ ਦਾਇਰਾ ਵੱਡਾ ਕਰ ਸਕਦੇ ਹੋ। ਮਿਊਚੁਅਲ ਫੰਡਾਂ ਦਾ ਪੈਸਾ ਇਕੁਇਟੀ, ਬੌਂਡਜ਼ ਜਾਂ ਹੋਰ ਮਿਊਚੁਅਲ ਫੰਡਾਂ ਵਿਚ ਲਾਇਆ ਜਾਂਦਾ ਹੈ, ਅਤੇ ਇਹ ਇੰਡਸਟਰੀ, ਸੈਕਟਰ ਜਾਂ ਮੁਲਕ ਜਿਹੇ ਵਿਸ਼ੇਸ਼ ਵਰਗਾਂ ਵਿਚਹੋ ਸਕਦੇ ਹਨ।

ਆਮ ਕਰਕੇ ਮਿਊਚੁਅਲ ਫੰਡਾਂ ਦੇ ਤਿੰਨ ਵੱਖ-ਵੱਖ ਵਰਗ ਹੁੰਦੇ ਹਨ:

ਮਨੀ ਮਾਰਕੀਟ ਫੰਡ ਸ਼ੌਰਟ-ਟਰਮ, ਮਿਥੀ ਤਰੀਕ ਵਾਲੇ ਸਰਕਾਰੀ ਬੌਂਡਜ਼ ਜਾਂ ਕੌਰਪੋਰੇਟ ਡੈੱਟ ਵਿਚ ਨਿਵੇਸ਼ ਕਰਦੇ ਹਨ। ਇਨ੍ਹਾਂ ਦੀ ਰਿਟਰਨ ਆਮ ਕਰਕੇ ਘੱਟ ਹੁੰਦੀ ਹੈ। ਇਨ੍ਹਾਂ ਫੰਡਜ਼ ਵਿਚ ਰਿਸਕ ਆਮ ਕਰਕੇ ਘੱਟ ਹੁੰਦਾ ਹੈ, ਅਤੇ ਇਨ੍ਹਾਂ ਨੂੰ ਅਕਸਰ ਕਿਸੇ ਪੋਰਟਫੋਲੀਓ ਦੇ ਨਕਦ ਭਾਗ ਵਿਚ ਰੱਖਿਆ ਜਾਂਦਾ ਹੈ।
ਬੌਂਡਜ਼ ਜਾਂ ਫਿਕਸਡ ਇਨਕਮ ਫੰਡ ਸਰਕਾਰੀ ਜਾਂ ਕੌਰਪੋਰੇਟ ਬੌਂਡਜ਼ ਵਿਚ ਨਿਵੇਸ਼ ਕਰਦੇ ਹਨ ਤਾਂ ਜੋ ਇਨਵੈਸਟਰਾਂ ਨੂੰ ਇਕ ਨਿਰੰਤਰ ਆਮਦਨ ਮਿਲਦੀ ਰਹੇ। ਇਨ੍ਹਾਂ ਫੰਡਜ਼ ਵਿਚ ਜਲਦੀ ਉਤਰਾਅ-ਚੜ੍ਹਾਅ ਆ ਸਕਦਾ ਹੈ, ਕਿਉਂਕਿ ਬੌਂਡ ਮਾਰਕੀਟ ਵਿਆਜ਼ ਦਰਾਂ ਦੇ ਉਲਟ ਚੱਲਦੀ ਹੈ।
ਇਕੁਇਟੀ ਫੰਡਜ਼ ਕੰਪਨੀਆਂ ਦੇ ਸ਼ੇਅਰਾਂ ਵਿਚ ਇਨਵੈਸਟ ਕਰਦੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਉਤਰਾਅ-ਚੜ੍ਹਾਅ ਆਉਂਦੇ ਹਨ। ਫੰਡ ਦੀ ਕਿਸਮ ਦੇ ਹਿਸਾਬ ਨਾਲ ਇਨ੍ਹਾਂ ਵਿਚ ਰਿਟਰਨ ਵੀ ਉੱਚੀ ਹੋ ਸਕਦੀ ਹੈ ਅਤੇ ਨੁਕਸਾਨ ਵੀ।
ਜਦੋਂ ਤੁਸੀਂ ਕੋਈ ਮਿਊਚੁਅਲ ਫੰਡ ਖਰੀਦਦੇ ਹੋ ਤਾਂ ਫੰਡ ਯੂਨਿਟ ਖਰੀਦਣ ਸੰਬੰਧੀ ਡੀਲਰ ਵੱਲੋਂ ਤੁਹਾਡੀਆਂ ਹਿਦਾਇਤਾਂ ਸਵੀਕਾਰ ਕਰਨ ਤੋਂ ਪਹਿਲਾਂ ਇਕ Fund Facts ਦਸਤਾਵੇਜ਼ ਤੁਹਾਨੂੰ ਦਿੱਤਾ ਜਾਵੇਗਾ। ਇਸ ਦਸਤਾਵੇਜ਼ ਵਿਚ ਫੰਡ ਦਾ ਬਿਓਰਾ ਹੋਵੇਗਾ, ਅਤੇ ਉਸਦੀ ਪਰਫੌਰਮੰਸ, ਖਤਰੇ, ਫੰਡ ਖਰੀਦਣ ਅਤੇ ਰੱਖਣ ਦੇ ਖਰਚੇ ਬਾਰੇ ਜਾਣਕਾਰੀ ਹੋਵੇਗੀ।

ਇਕੁਟੀਜ਼ (ਦੂਸਰਾ ਨਾਂ ਸਟੌਕਸ ਜਾਂ ਸ਼ੇਅਰ)

ਸਟੌਕਸ ਜਾਂ ਆਮ ਸ਼ੇਅਰ ਨਿਵੇਸ਼ਕਾਂ ਨੂੰ ਕਿਸੇ ਕੰਪਨੀ ਵਿਚ ਮਾਲਕੀ ਹਿੱਤ ਜਾਂ ਇਕੁਇਟੀ ਦਿੰਦੇ ਹਨ। ਨਿਵੇਸ਼ਕ ਸਟੌਕ ਐਕਸਚੇਂਜ ਤੇ ਆਮ ਸ਼ੇਅਰ ਖਰੀਦ ਸਕਦੇ ਹਨ।

ਸਟੌਕ ਐਕਸਚੇਂਜ ਤੇ ਟਰੇਡ ਕੀਤੇ ਜਾਂਦੇ ਸ਼ੇਅਰ ਖਰੀਦਣ ਤੋਂ ਪਹਿਲਾਂ ਤੁਹਾਨੂੰ ਕਿਸੇ ਰਜਿਸਟਰਡ ਇਨਵੈਸਟਮੈਂਟ ਫਰਮ ਨਾਲ ਇਕ ਟਰੇਡਿੰਗ ਅਕਾਊਂਟ ਖੋਲ੍ਹਣਾ ਪਵੇਗਾ।

ਬੌਂਡਜ਼

ਬੌਂਡ ਖਰੀਦਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਕੰਪਨੀ ਜਾਂ ਸਰਕਾਰ (ਬੌਂਡ ਜਾਰੀ ਕਰਨ ਵਾਲੀ ਸੰਸਥਾ) ਨੂੰ ਪੈਸਾ ਉਧਾਰ ਦੇ ਰਹੇ ਹੋ। ਬੌਂਡ ਦੀ ਟਰਮ ਤੇ ਬੌਂਡ ਜਾਰੀ ਕਰਨ ਵਾਲੀ ਸੰਸਥਾ ਤੁਹਾਨੂੰ ਇਸ ਕਰਜ਼ੇ ਦਾ ਵਿਆਜ਼ ਦੇਵੇਗੀ। ਟਰਮ ਦੇ ਅੰਤ ਤੇ ਜਾਂ ਮਚਿਓਰਿਟੀ ਡੇਟ ਤੇ ਤੁਹਾਨੂੰ ਉਧਾਰ ਦਿੱਤੀ ਗਈ ਮੂਲ ਰਕਮ ਅਤੇ ਜਮ੍ਹਾਂ ਹੋਇਆ ਪੈਸਾ ਮਿਲਣਾ ਚਾਹੀਦਾ ਹੈ।

ਆਮ ਕਰਕੇ ਜਦੋਂ ਵਿਆਜ਼ ਦਰਾਂ ਥੱਲੇ ਜਾਂਦੀਆਂ ਹਨ ਤਾਂ ਬੌਂਡ ਦੀ ਕੀਮਤ ਉਤੇ ਜਾਂਦੀ ਹੈ ਜਾਂ ਵਿਆਜ਼ ਦਰਾਂ ਵਧਣ ਤੇ ਉਲਟ ਹੁੰਦਾ ਹੈ।

ਐਕਸਚੇਂਜ -ਟਰੇਡਡ ਫੰਡਜ਼ (ਈਟੀਐਫ)

ਈਟੀਐਫ ਇਨਵੈਸਟਮੈਂਟਾਂ ਦਾ ਇਕ ਪੂਲ ਹੁੰਦਾ ਹੈ, ਜਿਸ ਨੂੰ ਸਟੌਕ ਐਕਸਚੇਂਜ ਤੇ ਟਰੇਡ ਕੀਤਾ ਜਾਂਦਾ ਹੈ। ਕਿਸੇ ਈਟੀਐਫ ਦਾ ਪੈਸਾ ਇਕੁਇਟੀ, ਬੌਂਡਜ਼ ਜਾਂ ਕਮੌਡਟੀਜ਼ ਵਿਚ ਲਾਇਆ ਜਾਂਦਾ ਹੈ, ਅਤੇ ਇਹ ਇੰਡਸਟਰੀ, ਸੈਕਟਰ ਜਾਂ ਮੁਲਕ ਦੇ ਹਿਸਾਬ ਨਾਲ ਵੀ ਵਿਸ਼ੇਸ਼ ਵਰਗਾਂ ਵਿਚ ਵੰਡੇ ਹੋ ਸਕਦੇ ਹਨ। ਇਨ੍ਹਾਂ ਵਿਚ ਖਤਰੇ ਦੇ ਪੱਧਰ ਵੱਖੋ-ਵੱਖਰੇ ਹੋ ਸਕਦੇ ਹਨ, ਇਨ੍ਹਾਂ ਦੇ ਇਨਵੈਸਟਮੈਂਟ ਮਿਸ਼ਰਨ ਅਤੇ/ਜਾਂ ਰਣਨੀਤੀ ਦੇ ਅਨੁਸਾਰ।

ETF Facts ਤੇ ਈਟੀਐਫ ਬਾਰੇ ਅਹਿਮ ਜਾਣਕਾਰੀ ਹੈ, ਜਿਹੜੀ ਖਰੀਦਣ ਸੰਬੰਧੀ ਕੋਈ ਫੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ETF Facts ਵਿਚ ਇਹ ਦੱਸਿਆ ਗਿਆ ਹੈ ਕਿ ਈਟੀਐਫ ਕਿਸ ਵਿਚ ਇਨਵੈਸਟ ਕਰਦੇ ਹਨ, ਇਨ੍ਹਾਂ ਵਿਚ ਕਿੰਨਾ ਕੁ ਖਤਰਾ ਹੈ, ਪੁਰਾਣੀ ਪਰਫੌਰਮੰਸ ਕਿਹੋ ਜਿਹੀ ਰਹੀ, ਇਨ੍ਹਾਂ ਦਾ ਖਰਚਾ ਕਿੰਨਾ ਹੈ ਆਦਿ। ETF Facts ਬਾਰੇ ਤੁਸੀਂ ਆਪਣੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨੂੰ ਪੁੱਛ ਸਕਦੇ ਹੋ ਜਾਂ sedarplus.ca ਤੇ ਇਸਦੀ ਕਾਪੀ ਲਈ ਜਾ ਸਕਦੀ ਹੈ।

ਗੈਰੰਟੀਡ ਇਨਵੈਸਟਮੈਂਟ ਸਰਟੀਫਿਕੇਟ (ਜੀਆਈਸੀ)

ਜੀਆਈਸੀ ਕਿਸੇ ਬੈਂਕ ਜਾਂ ਹੋਰ ਵਿੱਤੀ ਸੰਸਥਾਨ ਵਿਚ ਕਿਸੇ ਨਿਸ਼ਚਿਤ ਮਿਆਦ ਲਈ, ਜਿਹੜੀ ਕਿ ਛੇ ਮਹੀਨੇ ਤੋਂ ਲੈ ਕੇ ਕਈ ਸਾਲ ਤੱਕ ਹੋ ਸਕਦੀ ਹੈ, ਜਮ੍ਹਾਂ ਕਰਵਾਏ ਪੈਸੇ ਦਾ ਸਰਟੀਫਿਕੇਟ ਹੁੰਦਾ ਹੈ।

ਜੀਆਈਸੀ ਤੇ ਇਨ੍ਹਾਂ ਨੂੰ ਜਾਰੀ ਕਰਨ ਵਾਲੇ ਵਿੱਤੀ ਸੰਸਥਾਨ ਦੀ ਗਰੰਟੀ ਹੁੰਦੀ ਹੈ ਅਤੇ ਡਿਪਾਜ਼ਿਟ ਇੰਸ਼ੌਰੰਸ ਏਜੰਸੀਆਂ, ਜਿਵੇਂ ਕਿ ਕੈਨੇਡਾ ਡਿਪਾਜ਼ਿਟ ਇੰਸ਼ੋਰੰਸ ਕੌਰਪੋਰੇਸ਼ਨ (ਸੀਡੀਆਈਸੀ) ਜਾਂ ਕਰੈਡਿਟ ਯੂਨੀਅਨ ਡਿਪਾਜ਼ਿਟ ਇੰਸ਼ੋਰੰਸ ਕੌਰਪੋਰੇਸ਼ਨ (ਸੀਯੂਡੀਆਈਸੀ) ਦੁਆਰਾ ਇਸ ਦਾ ਬੀਮਾ ਹੁੰਦਾ ਹੈ।

ਪ੍ਰਾਈਵੇਟ ਇਨਵੈਸਟਮੈਂਟਾਂ

ਪ੍ਰਾਈਵੇਟ ਅਤੇ ਪਬਲਿਕ ਦੋਵੇਂ ਤਰਾਂ ਦੀਆਂ ਕੰਪਨੀਆਂ ਪ੍ਰਾਈਵੇਟ ਇਨਵੈਸਟਮੈਂਟਾਂ ਦੀ ਵਰਤੋਂ ਕਰਦੀਆਂ ਹਨ, ਜਿਨ੍ਹਾਂ ਨੂੰ ਪ੍ਰਾਈਵੇਟ ਪਲੇਸਮੈਂਟਾਂ ਕਿਹਾ ਜਾਂਦਾ ਹੈ, ਜਿਹੜੀਆਂ ਨਿਵੇਸ਼ਕਾਰਾਂ ਤੋਂ ਪੈਸਾ ਇਕੱਠਾ ਕਰਨ ਵਾਸਤੇ ਹੁੰਦੀਆਂ ਹਨ। ਬੀਸੀ ਦੀਆਂ ਕੰਪਨੀਆਂ ਅਤੇ ਉਦਮੀਆਂ ਲਈ ਪੈਸਾ ਇਕੱਠਾ ਕਰਨ ਦਾ ਇਹ ਇਕ ਅਹਿਮ ਸਰੋਤ ਹੈ। ਇਸ ਮਾਰਕੀਟ ਨੂੰ ‘ਛੋਟ ਮਾਰਕੀਟ’ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜੇ ਵੀ ਇਸ ਦੀ ਵਰਤੋਂ ਕਰਦੇ ਹਨ, ਉਹ ਉਨ੍ਹਾਂ ਛੋਟਾਂ ਤਹਿਤ ਕਰਦੇ ਹਨ, ਜਿਹੜੀਆਂ ਉਨ੍ਹਾਂ ਨੂੰ ਸਕਿਉਰਿਟੀ ਕਨੂੰਨਾਂ ਤਹਿਤ ਸਕਿਉਰਿਟੀਆਂ ਜਾਰੀ ਕਰਨ ਵੇਲੇ ਸ਼ੇਅਰ ਬਿਓਰਾ-ਪੱਤਰ ਫਾਇਲ ਕਰਨ ਦੀ ਜ਼ਰੂਰਤ ਤੋਂ ਦਿੱਤੀਆਂ ਜਾਂਦੀਆਂ ਹਨ।

ਰੀਟੇਲ ਇਨਵੈਸਟਰਜ਼ ਵਾਸਤੇ ਜੋ ਨਿੱਜੀ ਇਨਵੈਸਟਮੈਂਟਾਂ ਉਪਲਬਧ ਹੁੰਦੀਆਂ ਹਨ, ਉਹ ਕਈ ਕਾਰਨਾਂ ਕਰਕੇ ਵੱਧ ਜੋਖਮ ਵਾਲੀਆਂ ਹੋ ਸਕਦੀਆਂ ਹਨ। ਸੋਚ-ਸਮਝਕੇ ਫੈਸਲੇ ਕਰਨ ਵਾਸਤੇ ਇਹ ਜ਼ਿੰਮੇਵਾਰੀ ਨਿਵੇਸ਼ਕ ਦੀ ਬਣ ਜਾਂਦੀ ਹੈ ਕਿ ਉਹ ਕੰਪਨੀ ਬਾਰੇ ਪੂਰੀ ਜਾਣਕਾਰੀ ਲਵੇ। ਇਸ ਮਾਰਕੀਟ ਬਾਰੇ ਹੋਰ ਜਾਣਕਾਰੀ ਲਈ ਇਹ ਗਾਈਡ ਪੜ੍ਹੋ Investing in the Private Placement Market

ਰੀਅਲ ਅਸਟੇਟ ਇਨਵੈਸਟਮੈਂਟਾਂ

ਰੀਅਲ-ਅਸਟੇਟ ਅਧਾਰਤ ਛੋਟ ਵਾਲੀਆਂ ਇਨਵੈਸਟਮੈਂਟਾਂ ਉਹ ਇਨਵੈਸਟਮੈਂਟਾਂ ਹੁੰਦੀਆਂ ਹਨ, ਜਿਹੜੀਆਂ ਸਕਿਉਰਿਟੀ ਕਨੂੰਨਾਂ ਅਧੀਨ ਪੈਂਦੀਆਂ ਹਨ ਅਤੇ ਜਿਹੜੀਆਂ ਪ੍ਰਾਈਵੇਟ ਪਲੇਸਮੈਂਟ ਮਾਰਕੀਟ ਵਿਚ ਵੇਚੀਆਂ ਜਾਂਦੀਆਂ ਹਨ। ਨਿਵੇਸ਼ਕਾਂ ਨੂੰ ਇਹ ਇਨਵੈਸਟਮੈਂਟਾਂ ਬਿਨਾਂ ਕਿਸੇ ਸ਼ੇਅਰ ਬਿਓਰਾ-ਪੱਤਰ ਦੇ, ਬਿਨ੍ਹਾਂ ਬੀਸੀਐਸਸੀ ਦੇ ਰਿਵਿਊ ਜਾਂ ਪ੍ਰਵਾਨਗੀ ਦੇ, ਅਤੇ ਆਮ ਕਰਕੇ ਕਿਸੇ ਰਜਿਸਟਰਡ ਡੀਲਰ ਦੀ ਸਲਾਹ ਦੇ ਵੇਚੀਆਂ ਜਾਂਦੀਆਂ ਹਨ। ਹੋਰ ਪ੍ਰਾਈਵੇਟ ਇਨਵੈਸਟਮੈਂਟਾਂ ਵਾਂਗ ਇਹ ਵੀ ਵੱਧ ਜੋਖਮ ਵਾਲੀਆਂ ਹੋ ਸਕਦੀਆਂ ਹਨ। ਇਸ ਪ੍ਰਕਾਰ ਦੀਆਂ ਇਨਵੈਸਟਮੈਂਟਾਂ ਬਾਰੇ ਹੋਰ ਜਾਨਣ ਲਈ ਇਹ ਔਨਲਾਈਨ ਗਾਈਡ ਪੜ੍ਹੋ Private Real Estate Investing

ਮਿਊਚੁਅਲ ਫੰਡ ਇਨਵੈਸਟਮੈਂਟਾਂ ਦਾ ਇਕ ਪੂਲ ਹੁੰਦਾ ਹੈ, ਜਿਹੜਾ ਸਕਿਉਰਟੀਜ਼ (ਜਿਨ੍ਹਾਂ ਨੂੰ ਯੂਨਿਟਸ ਜਾਂ ਸ਼ੇਅਰ ਕਿਹਾ ਜਾਂਦਾ ਹੈ) ਉਨ੍ਹਾਂ ਨਿਵੇਸ਼ਕਾਂ ਨੂੰ ਵੇਚਦਾ ਹੈ, ਜਿਨ੍ਹਾਂ ਦਾ ਇਕ ਸਾਂਝਾ ਉਦੇਸ਼ ਹੁੰਦਾ ਹੈ।

ਮਿਊਚੁਅਲ ਫੰਡਾਂ ਦਾ ਪ੍ਰਬੰਧ ਪ੍ਰੋਫੈਸ਼ਨਲ ਪੋਰਟਫੋਲੀਓ ਮੈਨੇਜਰਾਂ ਦੁਆਰਾ ਕੀਤਾ ਜਾਂਦਾ ਹੈ, ਅਤੇ ਇਨ੍ਹਾਂ ਵਿਚ ਤੁਸੀਂ ਕਈ ਤਰਾਂ ਦੀਆਂ ਅਲੱਗ-ਅਲੱਗ ਇਨਵੈਸਟਮੈਂਟਾਂ ਖਰੀਦਕੇ ਆਪਣੇ ਪੋਰਟਫੋਲੀਓ ਦਾ ਦਾਇਰਾ ਵੱਡਾ ਕਰ ਸਕਦੇ ਹੋ। ਮਿਊਚੁਅਲ ਫੰਡਾਂ ਦਾ ਪੈਸਾ ਇਕੁਇਟੀ, ਬੌਂਡਜ਼ ਜਾਂ ਹੋਰ ਮਿਊਚੁਅਲ ਫੰਡਾਂ ਵਿਚ ਲਾਇਆ ਜਾਂਦਾ ਹੈ, ਅਤੇ ਇਹ ਇੰਡਸਟਰੀ, ਸੈਕਟਰ ਜਾਂ ਮੁਲਕ ਜਿਹੇ ਵਿਸ਼ੇਸ਼ ਵਰਗਾਂ ਵਿਚਹੋ ਸਕਦੇ ਹਨ।

ਆਮ ਕਰਕੇ ਮਿਊਚੁਅਲ ਫੰਡਾਂ ਦੇ ਤਿੰਨ ਵੱਖ-ਵੱਖ ਵਰਗ ਹੁੰਦੇ ਹਨ:

ਮਨੀ ਮਾਰਕੀਟ ਫੰਡ ਸ਼ੌਰਟ-ਟਰਮ, ਮਿਥੀ ਤਰੀਕ ਵਾਲੇ ਸਰਕਾਰੀ ਬੌਂਡਜ਼ ਜਾਂ ਕੌਰਪੋਰੇਟ ਡੈੱਟ ਵਿਚ ਨਿਵੇਸ਼ ਕਰਦੇ ਹਨ। ਇਨ੍ਹਾਂ ਦੀ ਰਿਟਰਨ ਆਮ ਕਰਕੇ ਘੱਟ ਹੁੰਦੀ ਹੈ। ਇਨ੍ਹਾਂ ਫੰਡਜ਼ ਵਿਚ ਰਿਸਕ ਆਮ ਕਰਕੇ ਘੱਟ ਹੁੰਦਾ ਹੈ, ਅਤੇ ਇਨ੍ਹਾਂ ਨੂੰ ਅਕਸਰ ਕਿਸੇ ਪੋਰਟਫੋਲੀਓ ਦੇ ਨਕਦ ਭਾਗ ਵਿਚ ਰੱਖਿਆ ਜਾਂਦਾ ਹੈ।
ਬੌਂਡਜ਼ ਜਾਂ ਫਿਕਸਡ ਇਨਕਮ ਫੰਡ ਸਰਕਾਰੀ ਜਾਂ ਕੌਰਪੋਰੇਟ ਬੌਂਡਜ਼ ਵਿਚ ਨਿਵੇਸ਼ ਕਰਦੇ ਹਨ ਤਾਂ ਜੋ ਇਨਵੈਸਟਰਾਂ ਨੂੰ ਇਕ ਨਿਰੰਤਰ ਆਮਦਨ ਮਿਲਦੀ ਰਹੇ। ਇਨ੍ਹਾਂ ਫੰਡਜ਼ ਵਿਚ ਜਲਦੀ ਉਤਰਾਅ-ਚੜ੍ਹਾਅ ਆ ਸਕਦਾ ਹੈ, ਕਿਉਂਕਿ ਬੌਂਡ ਮਾਰਕੀਟ ਵਿਆਜ਼ ਦਰਾਂ ਦੇ ਉਲਟ ਚੱਲਦੀ ਹੈ।
ਇਕੁਇਟੀ ਫੰਡਜ਼ ਕੰਪਨੀਆਂ ਦੇ ਸ਼ੇਅਰਾਂ ਵਿਚ ਇਨਵੈਸਟ ਕਰਦੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਉਤਰਾਅ-ਚੜ੍ਹਾਅ ਆਉਂਦੇ ਹਨ। ਫੰਡ ਦੀ ਕਿਸਮ ਦੇ ਹਿਸਾਬ ਨਾਲ ਇਨ੍ਹਾਂ ਵਿਚ ਰਿਟਰਨ ਵੀ ਉੱਚੀ ਹੋ ਸਕਦੀ ਹੈ ਅਤੇ ਨੁਕਸਾਨ ਵੀ।
ਜਦੋਂ ਤੁਸੀਂ ਕੋਈ ਮਿਊਚੁਅਲ ਫੰਡ ਖਰੀਦਦੇ ਹੋ ਤਾਂ ਫੰਡ ਯੂਨਿਟ ਖਰੀਦਣ ਸੰਬੰਧੀ ਡੀਲਰ ਵੱਲੋਂ ਤੁਹਾਡੀਆਂ ਹਿਦਾਇਤਾਂ ਸਵੀਕਾਰ ਕਰਨ ਤੋਂ ਪਹਿਲਾਂ ਇਕ Fund Facts ਦਸਤਾਵੇਜ਼ ਤੁਹਾਨੂੰ ਦਿੱਤਾ ਜਾਵੇਗਾ। ਇਸ ਦਸਤਾਵੇਜ਼ ਵਿਚ ਫੰਡ ਦਾ ਬਿਓਰਾ ਹੋਵੇਗਾ, ਅਤੇ ਉਸਦੀ ਪਰਫੌਰਮੰਸ, ਖਤਰੇ, ਫੰਡ ਖਰੀਦਣ ਅਤੇ ਰੱਖਣ ਦੇ ਖਰਚੇ ਬਾਰੇ ਜਾਣਕਾਰੀ ਹੋਵੇਗੀ।

ਸਟੌਕਸ ਜਾਂ ਆਮ ਸ਼ੇਅਰ ਨਿਵੇਸ਼ਕਾਂ ਨੂੰ ਕਿਸੇ ਕੰਪਨੀ ਵਿਚ ਮਾਲਕੀ ਹਿੱਤ ਜਾਂ ਇਕੁਇਟੀ ਦਿੰਦੇ ਹਨ। ਨਿਵੇਸ਼ਕ ਸਟੌਕ ਐਕਸਚੇਂਜ ਤੇ ਆਮ ਸ਼ੇਅਰ ਖਰੀਦ ਸਕਦੇ ਹਨ।

ਸਟੌਕ ਐਕਸਚੇਂਜ ਤੇ ਟਰੇਡ ਕੀਤੇ ਜਾਂਦੇ ਸ਼ੇਅਰ ਖਰੀਦਣ ਤੋਂ ਪਹਿਲਾਂ ਤੁਹਾਨੂੰ ਕਿਸੇ ਰਜਿਸਟਰਡ ਇਨਵੈਸਟਮੈਂਟ ਫਰਮ ਨਾਲ ਇਕ ਟਰੇਡਿੰਗ ਅਕਾਊਂਟ ਖੋਲ੍ਹਣਾ ਪਵੇਗਾ।

ਬੌਂਡ ਖਰੀਦਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਕੰਪਨੀ ਜਾਂ ਸਰਕਾਰ (ਬੌਂਡ ਜਾਰੀ ਕਰਨ ਵਾਲੀ ਸੰਸਥਾ) ਨੂੰ ਪੈਸਾ ਉਧਾਰ ਦੇ ਰਹੇ ਹੋ। ਬੌਂਡ ਦੀ ਟਰਮ ਤੇ ਬੌਂਡ ਜਾਰੀ ਕਰਨ ਵਾਲੀ ਸੰਸਥਾ ਤੁਹਾਨੂੰ ਇਸ ਕਰਜ਼ੇ ਦਾ ਵਿਆਜ਼ ਦੇਵੇਗੀ। ਟਰਮ ਦੇ ਅੰਤ ਤੇ ਜਾਂ ਮਚਿਓਰਿਟੀ ਡੇਟ ਤੇ ਤੁਹਾਨੂੰ ਉਧਾਰ ਦਿੱਤੀ ਗਈ ਮੂਲ ਰਕਮ ਅਤੇ ਜਮ੍ਹਾਂ ਹੋਇਆ ਪੈਸਾ ਮਿਲਣਾ ਚਾਹੀਦਾ ਹੈ।

ਆਮ ਕਰਕੇ ਜਦੋਂ ਵਿਆਜ਼ ਦਰਾਂ ਥੱਲੇ ਜਾਂਦੀਆਂ ਹਨ ਤਾਂ ਬੌਂਡ ਦੀ ਕੀਮਤ ਉਤੇ ਜਾਂਦੀ ਹੈ ਜਾਂ ਵਿਆਜ਼ ਦਰਾਂ ਵਧਣ ਤੇ ਉਲਟ ਹੁੰਦਾ ਹੈ।

ਈਟੀਐਫ ਇਨਵੈਸਟਮੈਂਟਾਂ ਦਾ ਇਕ ਪੂਲ ਹੁੰਦਾ ਹੈ, ਜਿਸ ਨੂੰ ਸਟੌਕ ਐਕਸਚੇਂਜ ਤੇ ਟਰੇਡ ਕੀਤਾ ਜਾਂਦਾ ਹੈ। ਕਿਸੇ ਈਟੀਐਫ ਦਾ ਪੈਸਾ ਇਕੁਇਟੀ, ਬੌਂਡਜ਼ ਜਾਂ ਕਮੌਡਟੀਜ਼ ਵਿਚ ਲਾਇਆ ਜਾਂਦਾ ਹੈ, ਅਤੇ ਇਹ ਇੰਡਸਟਰੀ, ਸੈਕਟਰ ਜਾਂ ਮੁਲਕ ਦੇ ਹਿਸਾਬ ਨਾਲ ਵੀ ਵਿਸ਼ੇਸ਼ ਵਰਗਾਂ ਵਿਚ ਵੰਡੇ ਹੋ ਸਕਦੇ ਹਨ। ਇਨ੍ਹਾਂ ਵਿਚ ਖਤਰੇ ਦੇ ਪੱਧਰ ਵੱਖੋ-ਵੱਖਰੇ ਹੋ ਸਕਦੇ ਹਨ, ਇਨ੍ਹਾਂ ਦੇ ਇਨਵੈਸਟਮੈਂਟ ਮਿਸ਼ਰਨ ਅਤੇ/ਜਾਂ ਰਣਨੀਤੀ ਦੇ ਅਨੁਸਾਰ।

ETF Facts ਤੇ ਈਟੀਐਫ ਬਾਰੇ ਅਹਿਮ ਜਾਣਕਾਰੀ ਹੈ, ਜਿਹੜੀ ਖਰੀਦਣ ਸੰਬੰਧੀ ਕੋਈ ਫੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ETF Facts ਵਿਚ ਇਹ ਦੱਸਿਆ ਗਿਆ ਹੈ ਕਿ ਈਟੀਐਫ ਕਿਸ ਵਿਚ ਇਨਵੈਸਟ ਕਰਦੇ ਹਨ, ਇਨ੍ਹਾਂ ਵਿਚ ਕਿੰਨਾ ਕੁ ਖਤਰਾ ਹੈ, ਪੁਰਾਣੀ ਪਰਫੌਰਮੰਸ ਕਿਹੋ ਜਿਹੀ ਰਹੀ, ਇਨ੍ਹਾਂ ਦਾ ਖਰਚਾ ਕਿੰਨਾ ਹੈ ਆਦਿ। ETF Facts ਬਾਰੇ ਤੁਸੀਂ ਆਪਣੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨੂੰ ਪੁੱਛ ਸਕਦੇ ਹੋ ਜਾਂ sedarplus.ca ਤੇ ਇਸਦੀ ਕਾਪੀ ਲਈ ਜਾ ਸਕਦੀ ਹੈ।

ਜੀਆਈਸੀ ਕਿਸੇ ਬੈਂਕ ਜਾਂ ਹੋਰ ਵਿੱਤੀ ਸੰਸਥਾਨ ਵਿਚ ਕਿਸੇ ਨਿਸ਼ਚਿਤ ਮਿਆਦ ਲਈ, ਜਿਹੜੀ ਕਿ ਛੇ ਮਹੀਨੇ ਤੋਂ ਲੈ ਕੇ ਕਈ ਸਾਲ ਤੱਕ ਹੋ ਸਕਦੀ ਹੈ, ਜਮ੍ਹਾਂ ਕਰਵਾਏ ਪੈਸੇ ਦਾ ਸਰਟੀਫਿਕੇਟ ਹੁੰਦਾ ਹੈ।

ਜੀਆਈਸੀ ਤੇ ਇਨ੍ਹਾਂ ਨੂੰ ਜਾਰੀ ਕਰਨ ਵਾਲੇ ਵਿੱਤੀ ਸੰਸਥਾਨ ਦੀ ਗਰੰਟੀ ਹੁੰਦੀ ਹੈ ਅਤੇ ਡਿਪਾਜ਼ਿਟ ਇੰਸ਼ੌਰੰਸ ਏਜੰਸੀਆਂ, ਜਿਵੇਂ ਕਿ ਕੈਨੇਡਾ ਡਿਪਾਜ਼ਿਟ ਇੰਸ਼ੋਰੰਸ ਕੌਰਪੋਰੇਸ਼ਨ (ਸੀਡੀਆਈਸੀ) ਜਾਂ ਕਰੈਡਿਟ ਯੂਨੀਅਨ ਡਿਪਾਜ਼ਿਟ ਇੰਸ਼ੋਰੰਸ ਕੌਰਪੋਰੇਸ਼ਨ (ਸੀਯੂਡੀਆਈਸੀ) ਦੁਆਰਾ ਇਸ ਦਾ ਬੀਮਾ ਹੁੰਦਾ ਹੈ।

ਪ੍ਰਾਈਵੇਟ ਅਤੇ ਪਬਲਿਕ ਦੋਵੇਂ ਤਰਾਂ ਦੀਆਂ ਕੰਪਨੀਆਂ ਪ੍ਰਾਈਵੇਟ ਇਨਵੈਸਟਮੈਂਟਾਂ ਦੀ ਵਰਤੋਂ ਕਰਦੀਆਂ ਹਨ, ਜਿਨ੍ਹਾਂ ਨੂੰ ਪ੍ਰਾਈਵੇਟ ਪਲੇਸਮੈਂਟਾਂ ਕਿਹਾ ਜਾਂਦਾ ਹੈ, ਜਿਹੜੀਆਂ ਨਿਵੇਸ਼ਕਾਰਾਂ ਤੋਂ ਪੈਸਾ ਇਕੱਠਾ ਕਰਨ ਵਾਸਤੇ ਹੁੰਦੀਆਂ ਹਨ। ਬੀਸੀ ਦੀਆਂ ਕੰਪਨੀਆਂ ਅਤੇ ਉਦਮੀਆਂ ਲਈ ਪੈਸਾ ਇਕੱਠਾ ਕਰਨ ਦਾ ਇਹ ਇਕ ਅਹਿਮ ਸਰੋਤ ਹੈ। ਇਸ ਮਾਰਕੀਟ ਨੂੰ ‘ਛੋਟ ਮਾਰਕੀਟ’ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜੇ ਵੀ ਇਸ ਦੀ ਵਰਤੋਂ ਕਰਦੇ ਹਨ, ਉਹ ਉਨ੍ਹਾਂ ਛੋਟਾਂ ਤਹਿਤ ਕਰਦੇ ਹਨ, ਜਿਹੜੀਆਂ ਉਨ੍ਹਾਂ ਨੂੰ ਸਕਿਉਰਿਟੀ ਕਨੂੰਨਾਂ ਤਹਿਤ ਸਕਿਉਰਿਟੀਆਂ ਜਾਰੀ ਕਰਨ ਵੇਲੇ ਸ਼ੇਅਰ ਬਿਓਰਾ-ਪੱਤਰ ਫਾਇਲ ਕਰਨ ਦੀ ਜ਼ਰੂਰਤ ਤੋਂ ਦਿੱਤੀਆਂ ਜਾਂਦੀਆਂ ਹਨ।

ਰੀਟੇਲ ਇਨਵੈਸਟਰਜ਼ ਵਾਸਤੇ ਜੋ ਨਿੱਜੀ ਇਨਵੈਸਟਮੈਂਟਾਂ ਉਪਲਬਧ ਹੁੰਦੀਆਂ ਹਨ, ਉਹ ਕਈ ਕਾਰਨਾਂ ਕਰਕੇ ਵੱਧ ਜੋਖਮ ਵਾਲੀਆਂ ਹੋ ਸਕਦੀਆਂ ਹਨ। ਸੋਚ-ਸਮਝਕੇ ਫੈਸਲੇ ਕਰਨ ਵਾਸਤੇ ਇਹ ਜ਼ਿੰਮੇਵਾਰੀ ਨਿਵੇਸ਼ਕ ਦੀ ਬਣ ਜਾਂਦੀ ਹੈ ਕਿ ਉਹ ਕੰਪਨੀ ਬਾਰੇ ਪੂਰੀ ਜਾਣਕਾਰੀ ਲਵੇ। ਇਸ ਮਾਰਕੀਟ ਬਾਰੇ ਹੋਰ ਜਾਣਕਾਰੀ ਲਈ ਇਹ ਗਾਈਡ ਪੜ੍ਹੋ Investing in the Private Placement Market

ਰੀਅਲ-ਅਸਟੇਟ ਅਧਾਰਤ ਛੋਟ ਵਾਲੀਆਂ ਇਨਵੈਸਟਮੈਂਟਾਂ ਉਹ ਇਨਵੈਸਟਮੈਂਟਾਂ ਹੁੰਦੀਆਂ ਹਨ, ਜਿਹੜੀਆਂ ਸਕਿਉਰਿਟੀ ਕਨੂੰਨਾਂ ਅਧੀਨ ਪੈਂਦੀਆਂ ਹਨ ਅਤੇ ਜਿਹੜੀਆਂ ਪ੍ਰਾਈਵੇਟ ਪਲੇਸਮੈਂਟ ਮਾਰਕੀਟ ਵਿਚ ਵੇਚੀਆਂ ਜਾਂਦੀਆਂ ਹਨ। ਨਿਵੇਸ਼ਕਾਂ ਨੂੰ ਇਹ ਇਨਵੈਸਟਮੈਂਟਾਂ ਬਿਨਾਂ ਕਿਸੇ ਸ਼ੇਅਰ ਬਿਓਰਾ-ਪੱਤਰ ਦੇ, ਬਿਨ੍ਹਾਂ ਬੀਸੀਐਸਸੀ ਦੇ ਰਿਵਿਊ ਜਾਂ ਪ੍ਰਵਾਨਗੀ ਦੇ, ਅਤੇ ਆਮ ਕਰਕੇ ਕਿਸੇ ਰਜਿਸਟਰਡ ਡੀਲਰ ਦੀ ਸਲਾਹ ਦੇ ਵੇਚੀਆਂ ਜਾਂਦੀਆਂ ਹਨ। ਹੋਰ ਪ੍ਰਾਈਵੇਟ ਇਨਵੈਸਟਮੈਂਟਾਂ ਵਾਂਗ ਇਹ ਵੀ ਵੱਧ ਜੋਖਮ ਵਾਲੀਆਂ ਹੋ ਸਕਦੀਆਂ ਹਨ। ਇਸ ਪ੍ਰਕਾਰ ਦੀਆਂ ਇਨਵੈਸਟਮੈਂਟਾਂ ਬਾਰੇ ਹੋਰ ਜਾਨਣ ਲਈ ਇਹ ਔਨਲਾਈਨ ਗਾਈਡ ਪੜ੍ਹੋ Private Real Estate Investing

ਇਨਵੈਸਟਮੈਂਟ ਫੀਸਾਂ ਅਤੇ ਚਾਰਜ

ਫੀਸਾਂ ਅਤੇ ਚਾਰਜਜ਼ ਇਨਵੈਸਟਮੈਂਟ ਦਾ ਹਿੱਸਾ ਹਨ। ਇਹ ਯਾਦ ਰੱਖੋ ਕਿ ਜਦੋਂ ਤੁਸੀਂ ਇਨਵੈਸਟ ਕਰਨ ਲਈ ਅਦਾਇਗੀ ਕਰੋਗੇ, ਉਸ ਵਕਤ ਲੱਗਣ ਵਾਲੀਆਂ ਸਾਰੀਆਂ ਫੀਸਾਂ ਅਤੇ ਹੋਰ ਚਾਰਜਜ਼ ਬਾਰੇ ਆਪਣੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨੂੰ ਪੁੱਛੋ। ਕਈ ਸਮਝੌਤੇਯੋਗ ਹੋ ਸਕਦੇ ਹਨ, ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਹਾਨੂੰ ਦਿੱਤੀ ਗਈ ਸਾਰੀ ਜਾਣਕਾਰੀ ਪੜ੍ਹੀ ਜਾਵੇ ਅਤੇ ਇਨਵੈਸਟਮੈਂਟਾਂ ਅਤੇ/ਜਾਂ ਅਡਵਾਈਜ਼ਰੀ ਸੇਵਾਵਾਂ ਤੇ ਜੋ ਤੁਸੀਂ ਅਦਾ ਕਰ ਰਹੇ ਹੋ, ਜੇ ਉਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਤਾਂ ਸੁਆਲ ਪੁੱਛੋ।

ਫੀਸਾਂ ਅਤੇ ਚਾਰਜਜ਼ ਬਾਰੇ ਇਹ ਗੱਲਾਂ ਧਿਆਨਯੋਗ ਹਨ:

 • ਜਦੋਂ ਤੁਸੀਂ ਕਿਸੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨਾਲ ਅਕਾਊਂਟ ਖੋਲ੍ਹਦੇ ਹੋ ਤਾਂ ਤੁਹਾਨੂੰ ਇਹ ਜਾਣਕਾਰੀ ਅਵੱਸ਼ ਮਿਲਣੀ ਚਾਹੀਦੀ ਹੈ:
  • ਅਕਾਊਂਟ ਖੋਲ੍ਹਣ ਲਈ ਅਤੇ ਟਰਾਂਜ਼ੈਕਸ਼ਨ ਕਰਨ ਲਈ ਤੁਹਾਡੇ ਅਡਵਾਈਜ਼ਰ ਦੀ ਫਰਮ ਨੂੰ ਜੋ ਫੀਸਾਂ ਅਤੇ ਚਾਰਜਜ਼ ਤੁਹਾਨੂੰ ਅਦਾ ਕਰਨੇ ਪੈ ਸਕਦੇ ਹਨ।
  • ਜਿਹੜੀ ਇਨਵੈਸਟਮੈਂਟ ਤੁਸੀਂ ਖਰੀਦ ਸਕਦੇ ਹੋ, ਉਸ ਨਾਲ ਸੰਬੰਧਤ ਮੁਆਵਜ਼ਾ ਜੋ ਹੋਰ ਕੰਪਨੀਆਂ ਦੁਆਰਾ ਇਸ ਫਰਮ ਨੂੰ ਕੀਤਾ ਜਾਣਾ ਹੈ।
 • ਕੋਈ ਇਨਵੈਸਟਮੈਂਟ ਉਤਪਾਦ ਖਰੀਦਣ ਜਾਂ ਵੇਚਣ ਬਾਰੇ ਤੁਹਾਡੀਆਂ ਹਿਦਾਇਤਾਂ ਸਵੀਕਾਰ ਕਰਨ ਤੋਂ ਪਹਿਲਾਂ ਤੁਹਾਡੇ ਅਡਵਾਈਜ਼ਰ ਨੂੰ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਕੀ ਅਦਾਇਗੀ ਕਰਨੀ ਪਵੇਗੀ।
 • ਤੁਹਾਡੇ ਦੁਆਰਾ ਕੋਈ ਇਨਵੈਸਟਮੈਂਟ ਖਰੀਦਣ ਜਾਂ ਵੇਚਣ ਤੋਂ ਬਾਦ ਤੁਹਾਡੇ ਇਨਵੈਸਟਮੈਂਟ ਅਡਵਾਈਜ਼ਰ ਦੀ ਫਰਮ ਨੂੰ ਤੁਹਾਡੇ ਦੁਆਰਾ ਅਦਾ ਕੀਤੀਆਂ ਫੀਸਾਂ ਅਤੇ ਚਾਰਜਜ਼ ਬਾਰੇ ਤੁਹਾਨੂੰ ਲਾਜ਼ਮੀ ਤੌਰ ਤੇ ਜਾਣਕਾਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
 • ਤੁਹਾਡੀ ਮਾਸਿਕ ਜਾਂ ਤ੍ਰੈਮਾਸਿਕ ਅਕਾਊਂਟ ਸਟੇਟਮੈਂਟ ਵਿਚ ਤੁਹਾਡੇ ਇਨਵੈਸਟਮੈਂਟ ਅਡਵਾਈਜ਼ਰ ਦੀ ਫਰਮ ਲਈ ਤੁਹਾਨੂੰ ਇਹ ਦੱਸਣਾ ਲਾਜ਼ਮੀ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਵੇਚਦੇ ਹੋ ਤਾਂ ਕਿਹੜੀਆਂ ਇਨਵੈਸਟਮੈਂਟਾਂ ਤੇ ਡੈਫਰਡ ਸੇਲਜ਼ ਚਾਰਜ ਲੱਗ ਸਕਦਾ ਹੈ।

ਇਨਵੈਸਟਮੈਂਟ ਫੀਸਾਂ ਅਤੇ ਚਾਰਜਜ਼ ਬਾਰੇ ਹੋਰ ਜਾਣਕਾਰੀ ਲਈ InvestRight ਉਤੇ Fees and Charges ਪੇਜ ਦੇਖੋ।

ਕਿਸੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਜਾਂ ਫਰਮ ਦੀਆਂ ਸੇਵਾਵਾਂ ਲੈਣਾ

ਕਿਸੇ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਦੀਆਂ ਸੇਵਾਵਾਂ ਲੈਣਾ ਤੁਹਾਡੀ ਮਰਜ਼ੀ ਹੈ, ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਕਈ ਪ੍ਰਕਾਰ ਦੇ ਅਡਵਾਈਜ਼ਰ ਹਨ, ਜਿਹੜੇ ਵਿਭਿੰਨ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਆਮ ਤੌਰ ਤੇ ਇਕ ਇਨਵੈਸਟਮੈਂਟ ਅਡਵਾਈਜ਼ਰ ਜਿਹੜਾ ਸਕਿਉਰਟੀਜ਼-ਸਟੌਕ, ਬੌਂਡ, ਮਿਊਚੁਅਲ ਫੰਡ, ਜਾਂ ਈਟੀਐਫ -ਵੇਚਦਾ ਹੈ, ਉਸ ਲਈ ਇਸ ਪ੍ਰਕਾਰ ਦੇ ਇਨਵੈਸਟਮੈਂਟ ਉਤਪਾਦ ਵੇਚਣ ਲਈ ਜਾਂ ਉਨ੍ਹਾਂ ਬਾਰੇ ਸਲਾਹ ਦੇਣ ਲਈ ਬੀਸੀਐਸਸੀ ਵਰਗੇ ਸੂਬਾਈ ਸਕਿਉਰਿਟੀ ਰੈਗੂਲੇਟਰ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ

ਰਜਿਸਟਰੇਸ਼ਨ ਨਾਲ ਇਨਵੈਸਟਰਾਂ ਦੀ ਹਿਫਾਜ਼ਤ ਵਿਚ ਮਦਦ ਮਿਲਦੀ ਹੈ, ਕਿਉਂਕਿ ਸਕਿਉਰਿਟੀ ਰੈਗੂਲੇਟਰ ਵਿਅਕਤੀਆਂ ਅਤੇ ਇਨਵੈਸਟਮੈਂਟ ਫਰਮਾਂ ਨੂੰ ਤਾਂ ਹੀ ਰਜਿਸਟਰ ਕਰਦੇ ਹਨ, ਜੇ ਉਹ ਕੁਆਲੀਫਾਇਡ ਹੋਣ ਅਤੇ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਦੇ ਹੋਣ।

ਰਜਿਸਟਰੇਸ਼ਨ ਦੇ ਅਲੱਗ-ਅਲੱਗ ਵਰਗ ਹਨ, ਅਤੇ ਹਰ ਵਰਗ ਲੋਕਾਂ ਅਤੇ ਫਰਮਾਂ ਨੂੰ ਵੱਖ-ਵੱਖ ਇਨਵੈਸਟਮੈਂਟ ਉਤਪਾਦ ਵੇਚਣ ਜਾਂ ਉਨ੍ਹਾਂ ਬਾਰੇ ਸਲਾਹ ਦੇਣ ਦੀ ਇਜਾਜ਼ਤ ਦਿੰਦਾ ਹੈ। ਮਿਸਾਲ ਦੇ ਤੌਰ ਤੇ ਕੋਈ ਵਿਅਕਤੀ ਜੋ ਮਿਊਚੁਅਲ ਫੰਡ ਡੀਲਰ ਦੇ ਨੁਮਾਇੰਦੇ ਦੇ ਤੌਰ ਤੇ ਰਜਿਸਟਰਡ ਹੈ ਤਾਂ ਉਹ ਸਿਰਫ ਮਿਊਚੁਅਲ ਫੰਡ ਵੇਚ ਸਕਦਾ ਹੈ ਅਤੇ ਇਨ੍ਹਾਂ ਬਾਰੇ ਸਲਾਹ ਦੇ ਸਕਦਾ ਹੈ। ਜੇ ਕੋਈ ਵਿਅਕਤੀ ਇਕ ਤੋਂ ਵੱਧ ਰਜਿਸਟਰੇਸ਼ਨ ਵਰਗਾਂ ਵਿਚ ਰਜਿਸਟਰਡ ਹੈ, ਉਹ ਇਨਵੈਸਟਮੈਂਟ ਉਤਪਾਦਾਂ ਦੀ ਇਕ ਵਿਸਤਾਰਤ ਰੇਂਜ ਵੇਚ ਸਕਦਾ ਹੈ ਅਤੇ ਉਨ੍ਹਾਂ ਬਾਰੇ ਸਲਾਹ ਦੇ ਸਕਦਾ ਹੈ।

ਤੁਸੀਂ ਰੋਬੋ-ਅਡਵਾਈਜਰ ਦੀ ਵਰਤੋਂ ਜਾਂ ਆਪਣੇ ਤੌਰ ਤੇ ਇਨਵੈਸਟ ਕਰਨ (ਮਤਲਬ ਕਿ ਖੁਦ ਹੀ ਇਹ ਕੰਮ ਕਰਨਾ) ਬਾਰੇ ਵੀ ਸੋਚ ਸਕਦੇ ਹੋ। ਇਹ ਗੱਲ ਯਕੀਨੀ ਬਣਾਓ ਕਿ ਤੁਹਾਡੇ ਪੋਰਟਫੋਲੀਓ ਦੇ ਪ੍ਰਬੰਧ ਲਈ ਜਿਹੜਾ ਵੀ ਤੁਹਾਨੂੰ ਇਨਵੈਸਟਮੈਂਟ ਸਰਵਿਸ (ਰੋਬੋ-ਅਡਵਾਈਜ਼ਰ, ਵੈਬਸਾਈਟ ਜਾਂ ਐਪ) ਦੇ ਰਿਹਾ ਹੈ, ਉਹ ਰਜਿਸਟਰਡ ਹੋਵੇ।

ਪਿਛੋਕੜ ਚੈੱਕ ਕਰੋ

ਜੋ ਵੀ ਇਹ ਦਾਵਾ ਕਰਦਾ ਹੈ ਕਿ ਉਹ ਇਨਵੈਸਟਮੈਂਟਾਂ ਵੇਚਣ ਲਈ ਰਜਿਸਟਰਡ ਹਨ, ਤੁਹਾਨੂੰ ਉਨ੍ਹਾਂ ਦਾ ਪਿਛੋਕੜ ਚੈੱਕ ਕਰਨਾ ਚਾਹੀਦਾ ਹੈ। ਚਾਰ ਸਰਲ ਕਦਮਾਂ ਰਾਹੀ ਤੁਸੀਂ ਇਹ ਚੈੱਕ ਮੁਕੰਮਲ ਕਰ ਸਕਦੇ ਹੋ।

1

2

3

ਇੰਟਰਨੈੱਟ ਤੇ ਸਰਚ ਕਰੋ ਸਰਚ ਕਰਦੇ ਵਕਤ ਗਲਤ ਕਾਰਵਾਈਆਂ ਜਾਂ ਬੁਰੇ ਵਿਹਾਰ ਸੰਬੰਧੀ ਸਾਹਮਣੇ ਆਈ ਸੂਚਨਾ ਨੂੰ ਧਿਆਨ ਨਾਲ ਦੇਖੋ।

ਇਸ ਸਰਚ ਵਿਚੋਂ ਆਈ ਜਾਣਕਾਰੀ ਨੂੰ ਇਨ੍ਹਾਂ ਕਦਮਾਂ ਵਿਚ ਦੱਸੇ ਗਏ ਦੂਜੇ ਸਰੋਤਾਂ ਦੀ ਜਾਣਕਾਰੀ ਨਾਲ ਮਿਲਾਕੇ ਦੇਖੋ।

4

ਤੁਸੀਂ BCSC Contact Centre ਨਾਲਵੀ ਸੰਪਰਕਕਰਸਕਦੇਹੋਉਹ ਤੁਹਾਨੂੰ ਅਲੱਗ-ਅਲੱਗ ਤਰਾਂ ਦੀ ਸਰਚ ਕਰਨ ਵਿਚ ਮਦਦ ਕਰ ਸਕਦੇ ਹਨ ਜਾਂ ਫੋਨ ਤੇ ਇਨਵੈਸਟਰ ਐਜੂਕੇਸ਼ਨ ਜਾਣਕਾਰੀ ਬਾਰੇ ਦੱਸ ਸਕਦੇ ਹਨ।

ਇਨਵੈਸਟਮੈਂਟ ਫਰਾਡ

ਕਿਸੇ ਇਨਵੈਸਟਮੈਂਟ ਫਰਾਡ ਵਿਚ ਆਪਣਾ ਪੈਸਾ ਗੁਆ ਲੈਣਾ ਮਾਰੂ ਸਾਬਤ ਹੋ ਸਕਦਾ ਹੈ। ਆਪਣੇ ਆਪ ਅਤੇ ਦੂਜਿਆਂ ਨੂੰ ਇਨਵੈਸਟਮੈਂਟ ਫਰਾਡ ਤੋਂ ਬਚਾਉਣ ਲਈ ਇਨਵੈਸਟਮੈਂਟ ਫਰਾਡ ਬਾਰੇ ਇਨ੍ਹਾਂ ਪੰਜ ਚੇਤਾਵਨੀ ਸੰਕੇਤਾਂ ਨੂੰ ਦੇਖੋ।

ਫਰਾਡ ਚੇਤਾਵਨੀ ਸੰਕੇਤ

1

ਭਰੋਸਾ ਜਾਲ (ਟਰਸਟ ਟਰੈਪ)

ਭਰੋਸਾ ਜਾਲ (ਟਰਸਟ ਟਰੈਪ)

ਕਈ ਵਾਰ ਕੋਈ ਅਜਿਹਾ ਅਣਜਾਣੇ ਵਿਚ ਹੀ ਅਜਿਹੇ ਫਰਾਡ ਨੂੰ ਪ੍ਰਮੋਟ ਕਰ ਰਿਹਾ ਹੁੰਦਾ ਹੈ, ਜਿਹੜਾ ਸਾਡਾ ਜਾਣਕਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ ਜਾਣਦੇ ਹਾਂ ਅਤੇ ਜਿਨ੍ਹਾਂ ਤੇ ਅਸੀਂ ਭਰੋਸਾ ਕਰਦੇ ਹਾਂ, ਉਨ੍ਹਾਂ ਦੇ ਸੰਬੰਧ ਵਿਚ ਅਸੀਂ ਅਵੇਸਲੇ ਹੋ ਜਾਂਦੇ ਹਾਂ। ਆਪਣੀ ਇਨਵੈਸਟਮੈਂਟ ਗੁਆਉਣ ਤੋਂ ਬਾਦ ਫਰਾਡ ਦੇ ਕਈ ਪੀੜਤਾਂ ਨੇ ਇਹ ਗੱਲ ਦੱਸੀ।

2

ਉੱਚੀ ਰਿਟਰਨ, ਕੋਈ ਰਿਸਕ ਨਹੀਂ, ਗੈਰੰਟੀਡ

ਉੱਚੀ ਰਿਟਰਨ, ਕੋਈ ਰਿਸਕ ਨਹੀਂ, ਗੈਰੰਟੀਡ

ਫਰਾਡ ਕਰਨ ਵਾਲੇ ਆਮ ਨਾਲੋਂ ਵੱਧ ਇਨਵੈਸਟਮੈ੍ਂਟ ਰਿਟਰਨ ਦਾ ਵਾਦਾ ਕਰਕੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਦੀ ‘ਰਿਸਕ ਫਰੀ’ ਇਨਵੈਸਟਮੈਂਟ ਦੇ ਪਿੱਛੇ ਕੁੱਝ ‘ਅਸੈੱਟਸ’ ਹਨ, ਜਾਂ ਇਹ ਪੈਸਾ ‘ਟਰਸਟ ਵਿੱਚ ਰੱਖਿਆ ਗਿਆ ਹੈ”। ਜੇ ਇਹ ਐਨੀ ਵਧੀਆ ਲਗਦੀ ਹੈ ਕਿ ਯਕੀਨ ਨਹੀਂ ਆਉਂਦਾ ਤਾਂ ਯਕੀਨ ਨਾ ਕਰੋ।

3

ਪਛੜ ਜਾਣ ਦਾ ਡਰ

ਪਛੜ ਜਾਣ ਦਾ ਡਰ

ਫਰਾਡ ਕਰਨ ਵਾਲੇ ਇਸ ਗੱਲ ਦੇ ਮਾਹਰ ਹੁੰਦੇ ਹਨ ਕਿ ਉਹ ਤੁਹਾਨੂੰ ਇਸ ਤਰਾਂ ਲੱਗਣ ਲਾ ਦੇਣਗੇ ਕਿ ਉਨ੍ਹਾਂ ਦੀ ਔਫਰ ਨਾਲ ਹੋਰ ਅਮੀਰ ਹੋ ਰਹੇ ਹਨ ਅਤੇ ਤੁਸੀਂ ਪਿੱਛੇ ਰਹਿ ਗਏ ਹੋ। ਉਹ ਇਹ ਵੀ ਕਹਿ ਸਕਦੇ ਹਨ ਕਿ ਇਸ ਮੌਕੇ ਬਾਰੇ ਕੁੱਝ ਚੋਣਵੇਂ ਲੋਕਾਂ ਨੂੰ ਹੀ ਪਤਾ ਹੈ ਅਤੇ ਉਪਲਬਧ ਹੈ। ਪਰ ਜ਼ਿਆਦਾਤਰ ਵਾਜਬ ਇਨਵੈਟਮੈਂਟਾਂ ਸਭ ਲਈ ਉਪਲਬਧ ਹੁੰਦੀਆਂ ਹਨ, ਜਿਨ੍ਹਾਂ ਵਿਚ ਉਹ ਆਪਣੀਆਂ ਬਚਤਾਂ ਇਨਵੈਸਟ ਕਰ ਸਕਦੇ ਹਨ। ਕਈ ਵਾਰ ਸਭ ਤੋਂ ਵਧੀਆ ਇਨਵੈਸਟਮੈਂਟ ਉਹ ਹੁੰਦੀ ਹੈ, ਜੋ ਤੁਸੀਂ ਨਹੀਂ ਕਰਦੇ।

4

ਖਰੀਦਣ ਲਈ ਦਬਾਅ

ਖਰੀਦਣ ਲਈ ਦਬਾਅ

ਫਰਾਡ ਕਰਨ ਵਾਲੇ ਦਬਾਅ ਪਾਕੇ ਸੇਲ ਕਰਨ ਦੀਆਂ ਜੁਗਤਾਂ ਤੇ ਮਾਹਰ ਹੁੰਦੇ ਹਨ ਅਤੇ ਤੁਹਾਨੂੰ ਸਮਝ ਆਉਣ ਤੋਂ ਪਹਿਲਾਂ ਤੁਹਾਨੂੰ ਸਾਈਨ-ਅਪ ਕਰ ਲੈਂਦੇ ਹਨ। ਉਹ ਤੁਹਾਨੂੰ ਕਹਿਣਗੇ ਕਿ ਸਲਾਹ ਲੈਣ ਦਾ ਹੁਣ ਸਮਾਂ ਨਹੀਂ ਹੈ ਅਤੇ ਜੇ ਤੁਸੀਂ ਇਸ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਲਦੀ ਸਾਈਨ ਕਰਨਾ ਹੋਵੇਗਾ। ਜੇ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਤੁਹਾਨੂੰ ਕਾਹਲੀ ਕਰਨ ਲਈ ਕਿਹਾ ਜਾ ਰਿਹਾ ਹੈ, ਕਿ ਤੁਸੀਂ ਆਪਣਾ ਮਨ ਨਹੀਂ ਬਦਲ ਸਕਦੇ, ਜਾਂ ਪਿੱਛੇ ਨਹੀਂ ਹਟ ਸਕਦੇ -ਤਾਂ ਯਾਦ ਰੱਖੋ, ਕਦੇ ਵੀ ਨਾਂਹ ਕੀਤੀ ਜਾ ਸਕਦੀ ਹੈ।

5

ਸੁਆਲਾਂ ਦਾ ਜਵਾਬ ਨਹੀਂ ਮਿਲਿਆ

ਸੁਆਲਾਂ ਦਾ ਜਵਾਬ ਨਹੀਂ ਮਿਲਿਆ

ਫਰਾਡ ਕਰਨ ਵਾਲੇ ਇਸ ਗੱਲ ਤੇ ਕਾਫੀ ਮਿਹਨਤ ਕਰਦੇ ਹਨ ਕਿ ਗੁੰਝਲਦਾਰ ਡਾਕੂਮੈਂਟਾਂ ਅਤੇ ਉਪਰੋਂ ਵਾਜਬ ਲੱਗਣ ਵਾਲੀਆਂ ਕਾਰਵਾਈਆਂ ਨਾਲ ਤੁਹਾਡੇ ਮਨ ਨੂੰ ਪ੍ਰਭਾਵਤ ਕਰ ਲੈਣ, ਪਰ ਅਸਲ ਵਿਚ ਜਿਨ੍ਹਾਂ ਵਿਚ ਕੁੱਝ ਵੀ ਨਹੀਂ ਹੁੰਦਾ। ਉਹ ਤੁਹਾਡੇ ਸੁਆਲਾਂ ਨੂੰ ਅਣਡਿੱਠ ਕਰ ਸਕਦੇ ਹਨ ਅਤੇ ਅਜਿਹੀਆਂ ਦਲੀਲਾਂ ਦੇ ਸਕਦੇ ਹਨ, ਜੋ ਬੇਲੋੜੀਆਂ ਗੁੰਝਲਦਾਰ, ਆਪਾ-ਵਿਰੋਧੀ ਅਤੇ ਭਾਰੀ-ਭਰਕਮ ਸ਼ਬਦਾਂ ਨਾਲ ਭਰੀਆਂ ਹੋਣ। ਜੇ ਤੁਹਾਨੂੰ ਇਹ ਸਮਝ ਨਹੀਂ ਆਈਆਂ ਅਤੇ ਤੁਹਾਡੇ ਸੁਆਲਾਂ ਦਾ ਜਵਾਬ ਤੁਹਾਨੂੰ ਨਹੀਂ ਮਿਲਿਆ ਤਾਂ ਪਿੱਛੇ ਹਟ ਜਾਓ।

ਫਰਾਡ ਤੋਂ ਆਪਣੇ ਆਪ ਨੂੰ ਬਚਾਓ

ਇਨਵੈਸਟ ਕਰਨ ਤੋਂ ਪਹਿਲਾਂ ਹਮੇਸ਼ਾ ਇਨਵੈਸਟਮੈਂਟ ਔਫਰ ਬਾਰੇ ਅਤੇ ਇਸ ਨੂੰ ਵੇਚ ਰਹੇ ਵਿਅਕਤੀ ਬਾਰੇ ਖੋਜ ਕਰੋ।

ਰਜਿਸਟਰੇਸ਼ਨ ਚੈੱਕ ਕਰੋ

ਇਹ ਯਕੀਨੀ ਬਣਾਉਣ ਲਈ ਕਿ ਜਿਹੜੀ ਕੰਪਨੀ ਜਾਂ ਵਿਅਕਤੀ ਤੁਹਾਨੂੰ ਇਨਵੈਸਟਮੈਂਟ ਵੇਚ ਰਿਹਾ ਹੈ, ਉਸਦਾ ਪਿਛੋਕੜ ਚੈੱਕ ਕਰੋ ਅਤੇ ਦੇਖੋ ਕਿ ਉਹ ਰਜਿਸਟਰਡ ਹੈ ਜਾਂ ਨਹੀਂ। ਜੇ ਤੁਹਾਡਾ ਵਾਹ ਕਿਸੇ ਅਣਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ, ਸਰਵਿਸ ਜਾਂ ਵੈਬਸਾਈਟ ਨਾਲ ਪੈ ਗਿਆ ਹੈ ਤਾਂ ਤੁਹਾਨੂੰ ਇਸ ਬਾਰੇ ਰਿਪੋਰਟ ਕਰਨ ਲਈ ਬੀਸੀਐਸੀ ਨੂੰ ਕਾਲ ਕਰਨੀ ਚਾਹੀਦੀ ਹੈ।

ਇਨਵੈਸਟਮੈਂਟ ਬਾਰੇ ਖੋਜ ਕਰੋ

 • Investor Alerts ਅਤੇ BCSC’s Investment Caution List ਰਿਵਿਊ ਕਰੋ। ਇਨ੍ਹਾਂ ਸਰੋਤਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕੀ ਇਨਵੈਸਟਮੈਟ ਵੇਚ ਰਹੀ ਕੰਪਨੀ ਜਾਂ ਵਿਅਕਤੀ ਬਾਰੇ ਸਕਿਉਰਟੀਜ਼ ਰੈਗੂਲੇਟਰਜ਼ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਜਾਂ ਨਹੀਂ।
 • National Cease Trade Order (CTO) Database ਦੇਖੋ। ਕਿਸੇ ਕੰਪਨੀ ਦੇ ਖਿਲਾਫ ਸੀਟੀਓ ਉਸ ਸੂਬੇ ਦੇ ਵਸਨੀਕਾਂ ਨੂੰ ਕੰਪਨੀ ਦੀਆਂ ਸਕਿਉਰਟੀਜ਼ ਵਿਚ ਟਰੇਡਿੰਗ ਤੋਂ ਮਨਾਹੀ ਕਰਦਾ ਹੈ, ਜਿਸ ਸੂਬੇ ਵਿਚ ਕੰਪਨੀ ਸਰਗਰਮ ਹੁੰਦੀ ਹੈ।
 • ਕਿਸੇ ਵਿਅਕਤੀ ਜਾਂ ਫਰਮ ਬਾਰੇ ਔਨਲਾਈਨ ਨਿਊਜ਼ ਜਾਂ ਜਾਣਕਾਰੀ ਦੇਖੋ। ਇਥੋਂ ਤੁਹਾਨੂੰ ਕੁਝ ਨਾਖੁਸ਼ ਇਨਵੈਸਟਰਜ਼ ਮਿਲ ਸਕਦੇ ਹਨ, ਸਿਵਿਲ ਜਾਂ ਕ੍ਰਿਮੀਨਲ ਕੋਰਟ ਕੇਸਾਂ ਬਾਰੇ ਪਤਾ ਲੱਗ ਸਕਦਾ ਹੈ ਜਾਂ ਅਜਿਹੀਆਂ ਅਫਵਾਹਾਂ ਸੁਣ ਸਕਦੀਆਂ ਹਨ, ਜਿਨ੍ਹਾਂ ਬਾਰੇ ਤੁਸੀ ਅੱਗੇ ਪੜਤਾਲ ਕਰ ਸਕਦੇ ਹੋ।

ਮਦਦ ਲਓ

 • ਕੋਈ ਰਜਿਸਟਰਡ ਇਨਵੈਸਟਮੈਂਟ ਅਡਵਾਈਜ਼ਰ ਨਾਲ ਸਲਾਹ ਕਰੋ ਜਾਂ ਉਸਦੀਆਂ ਸੇਵਾਵਾਂ ਲਓ।
 • ਆਪਣੇ ਤੌਰ ਤੇ ਸਿਖਣ ਦੀ ਕੋਸ਼ਿਸ਼ ਕਰੋ-ਜਿੰਨਾ ਵੱਧ ਗਿਆਨ ਤੁਹਾਨੂੰ ਹੋਵੇਗਾ, ਓਨੇ ਹੀ ਬਿਹਤਰ ਸੁਆਲ ਤੁਸੀਂ ਪੁੱਛ ਸਕੋਗੇ।

ਸ਼ੱਕੀ ਇਨਵੈਸਟਮੈਂਟਾਂ ਬਾਰੇ ਰਿਪੋਰਟ ਕਰੋ

 • ਸ਼ੱਕੀ ਇਨਵੈਸਟਮੈਂਟ ਸਰਗਰਮੀ ਬੀਸੀਐਸਸੀ ਦੇ ਧਿਆਨ ਵਿਚ ਲਿਆਓ। ਤੁਸੀਂ online complaint form ਤੇ ਅਗਿਆਤ ਸ਼ਿਕਾਇਤ ਕਰ ਸਕਦੇ ਹੋ ਜਾਂ ਸਾਨੂੰ ਸਿੱਧਾ ਸੰਪਰਕ ਕਰੋ।
 • ਰੈਕਰਡ ਸੰਭਾਲਕੇ ਰੱਖੋ ਜਿਸਦੀ ਕੋਈ ਸ਼ਿਕਾਇਤ ਕਰਨ ਵਾਸਤੇ ਜਾਂ ਕਿਸੇ ਕਨੂੰਨੀ ਕਾਰਵਾਈ ਲਈ ਤੁਹਾਨੂੰ ਜ਼ਰੂਰਤ ਪੈ ਸਕਦੀ ਹੈ।

ਬੀਸੀਐਸਸੀ ਇਨਕੁਆਰੀਆਂ

ਬੀਸੀਐਸੀ ਇਨਕੁਆਰੀ ਸਟਾਫ ਤੁਹਾਡੀ ਮਦਦ ਕਰ ਸਕਦਾ ਹੈ:

 • ਚੈੱਕ ਕਰੋ ਕਿ ਕੀ ਤੁਹਾਡਾ ਇਨਵੈਸਟਮੈਂਟ ਅਡਵਾਈਜ਼ਰ ਰਜਿਸਟਰਡ ਹੈ।
 • ਕਿਸੇ ਇਨਵੈਸਟਮੈਂਟ ਫਰਮ ਦੀ ਨਜ਼ਰਸਾਨੀ ਲਈ ਜ਼ਿੰਮੇਵਾਰ ਸਵੈ-ਨਿਯੰਤਰਕ ਸੰਗਠਨ ਦੀ ਪਛਾਣ ਕਰੋ।
 • ਕਿਸੇ ਪਬਲਿਕ ਜਾਂ ਪ੍ਰਾਈਵੇਟ ਕੰਪਨੀ ਬਾਰੇ ਖੋਜ ਕਰੋ।
 • ਬੀਸੀਐਸਸੀ ਦੁਆਰਾ ਲਾਗੂ ਕੀਤੇ ਸੀਜ਼ ਟਰੇਡ ਔਰਡਰਜ਼ ਜਾਂ ਹੋਰ ਪ੍ਰਬੰਧਕੀ ਪਬੰਦੀਆਂ ਬਾਰੇ ਸਮਝੋ।
 • ਦੇਖੋ ਕਿ ਪੁਰਾਣੇ ਸਟੌਕ ਸਰਟੀਫਿਕੇਟਾਂ ਦੀ ਕੋਈ ਕੀਮਤ ਹੈ।
 • ਬੀਸੀਐਸੀ ਦੇ ਅਧਿਕਾਰ-ਖੇਤਰ ਵਿਚ ਕਿਸੇ ਕੰਪਨੀ ਜਾਂ ਵਿਅਕਤੀ ਦੇ ਬਾਰੇ ਸ਼ਿਕਾਇਤ ਰਜਿਸਟਰ ਕਰੋ।

ਜੇ ਤੁਹਾਡੀ ਦਰਖਾਸਤ ਤੇ ਕਾਰਵਾਈ ਕਰਨਾ ਬੀਸੀਐਸਸੀ ਇਨਕੁਆਰੀ ਸਹੀ ਗਰੁੱਪ ਨਹੀਂ ਹੈ ਤਾਂ ਅਸੀਂ ਤੁਹਾਡੀਆਂ ਕਾਲਾਂ ਉਚਿਤ ਬੀਸੀਐਸਸੀ ਡਿਵਿਜ਼ਨ ਜਾਂ ਹੋਰ ਏਜੰਸੀ ਨੂੰ ਅਗਲੀ ਕਾਰਵਾਈ ਵਾਸਤੇ ਭੇਜਦੇ ਹਾਂ।

ਔਨਲਾਈਨ ਸ਼ਿਕਾਇਤ ਫਾਰਮ

ਬੀਸੀਐਸਸੀ ਬ੍ਰਿਟਿਸ ਕੋਲੰਬੀਆ ਵਿਚ ਸਕਿਉਰਟੀਜ਼ ਦੀ ਸੇਲ, ਤਜਵੀਜ਼, ਜਾਂ ਮਾਰਕਟਿੰਗ ਬਾਰੇ ਸ਼ਿਕਾਇਤਾਂ ਤੇ ਜਾਂਚ ਕਰਦੀ ਹੈ।

ਜਦੋਂ ਤੁਸੀਂ ਕਿਸੇ ਅਜਿਹੇ ਇਨਵੈਸਟਮੈਂਟ ਮੌਕੇ ਬਾਰੇ ਰਿਪੋਰਟ ਕਰਦੇ ਹੋ, ਜਿਸ ਬਾਰੇ ਤੁਸੀਂ ਜਾਣਦੇ ਹੋ ਜਾਂ ਸ਼ੱਕ ਹੈ ਕਿ ਇਹ ਸਹੀ ਨਹੀਂ ਹੈ ਤਾਂ ਇਸ ਨਾਲ ਤੁਸੀਂ ਬੀਸੀਐਸਸੀ ਨੂੰ ਜਾਂਚ ਸ਼ੁਰੂ ਕਰਨ ਦੇ ਯੋਗ ਬਣਾਉਂਦੇ ਹੋ। ਅਜਿਹੇ ਗੈਰ-ਰਜਿਸਟਰਡ ਲੋਕ ਜਾਂ ਬਿਜ਼ਨਸ ਅਦਾਰੇ ਜੋ ਇਨਵੈਸਟਮੈਂਟ ਉਤਪਾਦ ਔਫਰ ਕਰ ਰਹੇ ਹੋਣ, ਤੁਹਾਡੀ ਇਜਾਜ਼ਤ ਤੋਂ ਬਗੈਰ ਤੁਹਾਡੇ ਪੈਸੇ ਨਾਲ ਸਕਿਉਰਟੀਜ਼ ਖਰੀਦ ਜਾਂ ਵੇਚ ਰਿਹਾ ਕੋਈ ਵਿਅਕਤੀ ਜਾਂ ਬਿਜ਼ਨਸ, ‘ਇਨਸਾਈਡਰ ਇਨਵੈਸਟਮੈਂਟਸ ਜਾਂ ‘ਹੌਟ ਟਿਪਸ’ ਬਾਰੇ ਅਡਵਰਟਾਈਜ਼ ਕਰਨਾ, ਅਤੇ ਕਈ ਹੋਰ ਸਕਿਉਰਟੀਜ਼ ਜਾਂ ਇਨਵੈਸਟਮੈਂਟ ਇੰਡਸਟਰੀ ਦੀਆਂ ਗਲਤ ਕਾਰਵਾਈਆਂ ਵਿਚ ਗਿਣੇ ਜਾ ਸਕਦੇ ਹਨ।

ਹੇਠ ਦਿੱਤਾ ਬਟਨ ਦਬਾਕੇ ਤੁਸੀਂ ਕੋਈ ਟਿਪ ਜਾਂ ਸ਼ਿਕਾਇਤ ਅਗਿਆਤ ਤਰੀਕੇ ਨਾਲ ਕਰ ਸਕਦੇ ਹੋ।

Crypto Quiz

Test Your Crypto Asset Knowledge.

i
This quiz is designed to introduce you to the basics of crypto assets. It is not intended to provide investment or financial advice, and should not be relied upon as a substitute for such advice.
1
QUESTION 1/10

Cryptocurrencies and blockchain are the same thing.